ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/42

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਚੜ੍ਹਿਆ ਸੜਕ ਤੇ ਖੜੋਤੇ ਲੋਕਾਂ ਨੂੰ ਦੇਖਕੇ (ਜਿਹੜੇ ਉਸ ਨੂੰ ਕੀੜੀਆਂ ਕਾਢੇ ਦਿਖਾਈ ਦੇਂਦੇ ਸਨ) ਬਹੁਤ ਖ਼ੁਸ਼ ਹੁੰਦਾ ਸੀ ਅਤੇ ਘੜਿਆਲ ਨਾਲ ਲਟਕ ਕੇ ਨਿਧੜਕ ਸ਼ੇਰੂ ਬੰਦ ਕਢਦਾ ਸੀ। ਇਹ ਉਸ ਦਾ ਰੋਜ਼ ਦਾ ਨੇਮ ਸੀ। ਉਹ ਘੜਿਆਲਾਂ ਦੀਆਂ ਆਵਾਜ਼ਾਂ ਦਾ ਬੜਾ ਸ਼ੁਕੀਨ ਸੀ। ਇਥੋਂ ਤਕ ਕਿ ਹਰ ਵੇਲੇ ਘੜਿਆਲਾਂ ਦਾ ਖੜਾਕ ਸੁਣ ਸੁਣ ਕੇ ਉਸ ਦੇ ਕੰਨ ਵੀ ਬੋਲੇ ਹੋ ਗਏ ਸਨ। ਤਾਂ ਵੀ ਉਹ ਉਨ੍ਹਾਂ ਦੀ ਆਵਾਜ਼ ਨੂੰ ਬੜੀ ਚਾਹ ਨਾਲ ਸੁਣਦਾ। ਗਿਰਜੇ ਦੇ ਘੜਿਆਲ ਦਾ ਇਹ ਭੱਦਾ ਖੜਾਕ ਉਸ ਦਾ ਸੰਗੀਤ ਸੀ ਜਿਸ ਨਾਲ ਉਹ ਆਪਣਾ ਜੀ ਪਰਚਾਉਂਦਾ ਹੁੰਦਾ ਸੀ। ਲੋਕੀਂ ਉਸ ਨੂੰ ਘੜਿਆਲੀ ਵੀ ਕਹਿੰਦੇ ਸਨ।

ਰਾਤ ਨੂੰ ਜਦ ਕਾਫ਼ੀ ਹਨੇਰਾ ਹੋ ਜਾਂਦਾ ਤਾਂ ਉਹ ਆਪਣੀ ਕਾਲੀ ਬਿਲੀ ਨੂੰ ਬਗ਼ਲ ਵਿਚ ਲੈ ਕੇ ਗਿਰਜੇ ਤੋਂ ਬਾਹਰ ਨਿਕਲਦਾ ਅਤੇ ਭੁਲੇ ਭਟਕੇ ਰਾਹੀਆਂ ਨੂੰ ਆਪਣੀ ਸ਼ਕਲ ਵਿਖਾ ਕੇ ਡਰਾਉਂਦਾ ਸੀ। ਇਸ ਦੇ ਪਿਛੋਂ ਜਦ ਲਾਗਲੇ ਘਰਾਂ ਵਾਲੇ ਲੋਕਾਂ ਬਤੀਆਂ ਬੁਝਾ ਕੇ ਗੁੜੀ ਨੀਂਦ ਵਿਚ ਮਸਤ ਹੋ ਜਾਂਦੇ ਤਾਂ ਉਹ ਕੰਧਾਂ ਥਾਣੀ ਕੋਠਿਆਂ ਤੇ ਚੜ੍ਹ ਜਾਂਦਾ ਅਤੇ ਬਾਰੀਆਂ ਥਾਣੀ ਅੰਦਰ ਝਾਕ ਕੇ ਜ਼ੋਰ ਜ਼ੋਰ ਦੀ ਅੜਿੰਗਦਾ ਸੀ। ਵਿਚਾਰੇ ਸੌਣ ਵਾਲੇ ਜਾਗ ਪੈਂਦੇ ਪਰ ਫੇਰ ਉਸ ਤੋਂ ਡਰਦੇ ਕੁਝ ਨਾ ਕਹਿੰਦੇ। ਲੋਕੀਂ ਉਸਨੂੰ ਭੂਤ ਵੀ ਸਦਦੇ ਸਨ।

ਇਸ ਤੋਂ ਬਿਨਾਂ ਜਦ ਤੜਕਸਾਰ ਮਜ਼ਦੂਰ ਲੋਕ ਉਠ ਕੇ ਆਪਣੇ ਕੰਮ ਧੰਦੇ ਤੇ ਆਉਂਦੇ ਸਨ ਤਾਂ ਉਹ ਕਾਰਖ਼ਾਨੇ ਦੇ ਮੁਨਾਰੇ ਤੇ ਇਕ ਕੁਬੇ ਦਿਓ ਨੂੰ ਬੜੀ ਕਾਹਲੀ ਕਾਹਲੀ ਇਸ ਤਰ੍ਹਾਂ ਚੜ੍ਹਦਾ ਵੇਖਦੇ ਸਨ ਜਿਵੇਂ ਕੋਈ ਕਿਰਲੀ ਕੰਧ ਤੇ ਤੁਰੀ ਜਾਂਦੀ ਹੈ। ਪਹਿਲੇ ਤਾਂ ਉਹ ਹਨੇਰੇ ਵਿਚ ਪਛਾਤਾ ਨਾ ਜਾਂਦਾ ਪਰ ਜਦ ਕੋਲ ਜਾ ਕੇ ਤਕਦੇ ਤਾਂ ਉਹ ਨੋਟਰਡੈਮ ਦਾ ਕੁਬਾ ਕੈਦੋ ਹੁੰਦਾ ਸੀ। ਲੋਕਾਂ ਨੂੰ ਸ਼ੱਕ ਸੀ ਕਿ ਉਹ ਮਨੁੱਖੀ ਰੂਪ ਵਿਚ ਕੋਈ ਜਿੰਨ ਹੈ

੩੪