ਪੰਨਾ:ਟੱਪਰੀਵਾਸ ਕੁੜੀ.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅਸਮਰ ਦਾ ਹੱਥ ਚੁੰਮਣ ਲਈ ਹੱਥ ਵਧਾਇਆ ਪਰ ਅਸਮਰ ਨੇ ਆਪਣਾ ਹੱਥ ਇਕ ਪਾਸੇ ਹਟਾ ਲਿਆ।

ਉਹ ਘਬਰਾ ਜਿਹਾ ਗਿਆ ਅਤੇ ਚਾਹੁੰਦਾ ਸੀ ਕਿ ਅਸਮਰ ਨੂੰ ਆਪਣਾ ਪਿਆਰ ਜਤਲਾਏ ਪਰ ਉਸਦੀਆਂ ਨਜ਼ਰਾਂ ਉਨਾਂ ਲੋਕਾਂ ਤੇ ਸਨ ਜਿਹੜੇ ਅਸਮਰ ਦੇ ਖ਼ਿਲਾਫ਼ ਬਦਲੇ ਦਾ ਜਜ਼ਬਾ ਲਈ ਹੌਲੇ ਹੌਲੇ ਖੰਡਰਦੇ ਜਾ ਰਹੇ ਸਨ।

ਨੌਟਰਡੈਮ ਦੇ ਉਚੇ ਮੁਨਾਰੇ ਵਿਚ ਇਕ ਕੋਠੜੀ ਸੀ ਜਿਹੜੀ ਧਰਤੀ ਤੋਂ ਕਰੀਬ ਕਰੀਬ ਤੀਹ ਕੁ ਫ਼ੱਟ ਉਚੀ ਸੀ। ਇਸ ਦੇ ਘੁਰਨਿਆਂ ਵਿਚ ਚਿੜੀਆਂ ਤੇ ਕਬੂਤਰਾਂ ਦੇ ਆਹਲਣੇ ਤੇ ਮਕੜੀਆਂ ਦੇ ਜਾਲੇ ਨਜ਼ਰੀ ਪੈਂਦੇ ਸਨ। ਇਹ ਥਾਂ ਬਹੁਤ ਹੀ ਹਨੇਰੀ ਸੀ।

ਮਿਸਟਰ ਫਰਲੋ ਜਿਹੜਾ ਨੋਟਰਡੈਮ ਦਾ ਪੁਜਾਰੀ ਸੀ, ਸੁਰਜ ਛਿਪਦਿਆਂ ਸਾਰ ਇਸਦੇ ਅੰਦਰ ਚਲਾ ਜਾਂਦਾ ਤੇ ਬੂਹੇ ਬੰਦ ਕਰਕੇ ਸਾਰੀ ਰਾਤ ਪ੍ਰਮਾਤਮਾ ਦੀ ਭਗਤੀ ਵਿਚ ਜੁਟਿਆ ਰਹਿੰਦਾ ਸੀ।

ਨੇਮ ਅਨੁਸਾਰ ਅੱਜ ਵੀ ਫਰਲੋ ਆਪਣੀ ਕੋਠੜੀ ਦੇ ਲਾਗੇ ਏਧਰ ਓਧਰ ਟਹਿਲਦਾ ਹੋਇਆ ਸੂਰਜ ਦੇ ਛਿਪਣ ਦੀ ਉਡੀਕ ਕਰ ਰਿਹਾ ਸੀ ਜੁ ਅਚਾਨਕ ਉਸ ਦੀ ਨਜ਼ਰ ਦੂਰ ਸੜਕ ਤੇ ਖੜੋਤੇ ਬੰਦਿਆਂ ਤੇ ਪਈ ਜਿਨ੍ਹਾਂ ਦੇ ਵਿਚਕਾਰ ਟੱਪਰੀਵਾਸ ਕੁੜੀ ਨੱਚ ਰਹੀ ਸੀ। ਉਸ ਦੇ ਲਾਗੇ ਹੀ ਇਕ ਆਦਮੀ ਕੁਰਸੀ ਤੇ ਬੈਠਾ ਹੋਇਆ ਸੀ। ਉਸ ਨੇ ਮਦਾਰੀਆਂ ਵਰਗੇ ਕਪੜੇ

੩੯