ਗੌਰੀ ਮੁਸਕ੍ਰਾਉਂਦਾ ਹੋਇਆ ਕਹਿਣ ਲਗਾ, “ਅਜੇ ਤਕ ਤੇ ਵਾਹਵਾ ਲੰਘੀ ਜਾਂਦੀ ਹੈ, ਅੱਗੋਂ ਰੱਬ ਜਾਣੇ।”
“ਨਚਦੀ ਬੜਾ ਸੁਹਣਾ ਏ” ਫਰਲੋ ਨੇ ਕਿਹਾ।
ਗੌਰੀ ਕਹਿਣ ਲੱਗਾ, “ਜੇ ਕਿਧਰੇ ਤੁਸੀਂ ਉਸਦਾ ਗਾਣਾ ਸੁਣ ਲਵੇ ਤਾਂ ਨਾਚ ਨੂੰ ਵੀ ਭੁੱਲ ਜਾਓ।”
“ਹੱਛਾ!” ਫਰਲੋ ਨੇ ਹੈਰਾਨੀ ਨਾਲ ਅੱਖਾਂ ਬਾਹਰ ਨੂੰ ਕਢਦਿਆਂ ਹੋਇਆਂ ਕਿਹਾ।
“ਜੀ ਹਾਂ” ਗੌਰੀ ਨੇ ਮੁਸਕ੍ਰਾਉਂਦਿਆਂ ਹੋਇਆਂ ਉਤਰ ਦਿਤਾ।
ਦੋਵੇਂ ਮਿਤਰ ਹਸਦੇ ਹੋਏ ਇਕ ਪਾਸੇ ਨੂੰ ਤੁਰ ਪਏ ਕਿਉਂਕਿ ਸੂਰਜ ਦੇਵਤਾ ਆਪਣਾ ਜੌਹਰ ਵਿਖਾ ਕੇ ਛੁਪ ਚੁਕਾ ਸੀ।
੧0
ਗੌਰੀ ਤੇ ਟੱਪਰੀਵਾਸ ਖੂਨੀ ਲੁਟੇਰਿਆਂ ਦਾ ਉਹ ਟੋਲਾ ਜਿਸ ਦੇ ਨਾਂ ਨਾਲ ਪੈਰਸ ਵਾਸੀਆਂ ਦੇ ਦਿਲ ਕੰਬਦੇ ਸਨ, ਇਕ ਮਹੀਨੇ ਤੋਂ ਬਹੁਤ ਘਾਬਰੇ ਹੋਏ ਸਨ ਕਿਉਂਕਿ ਇਕ ਦਿਨ ਸ਼ਾਮ ਨੂੰ ਅਸਮਰ ਉਨ੍ਹਾਂ ਪਾਸੋਂ ਅਜਿਹੀ ਗਈ ਕਿ ਨਾ ਪਰਤੀ। ਉਨ੍ਹਾਂ ਨੇ ਉਸ ਨੂੰ ਲੱਭਣ ਦੇ ਹਜ਼ਾਰਾਂ ਯਤਨ ਕੀਤੇ ਪਰ ਨਿਸਫਲ। ਤਾਂ ਵੀ ਉਹ ਮਾਯੂਸ ਨਾ ਹੋਵੇ ਅਤੇ ਦਿਨੇ ਰਾਤ ਉਸ ਦੀ ਖੋਜ ਵਿਚ ਜੁਟੇ ਰਹਿੰਦੇ।
ਬਹਾਰ ਨਵ-ਜੋਬਨਾ ਬਣ ਕੇ ਆਈ ਤੇ ਬੀਤ ਗਈ। ਸਾਵਣ ਦੀਆਂ ਕਾਲੀਆਂ ਘਟਾਵਾਂ ਆਈਆਂ, ਵਰ੍ਹੀਆਂ ਤੇ ਲੰਘ ਗਈਆਂ। ਪੰਖੇਰੂਆਂ ਨੇ
੫੩