ਪੰਨਾ:ਟੱਪਰੀਵਾਸ ਕੁੜੀ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਜੀਵਨ ਤੂੰ ਤੇ ਯਾਰ ਬਹੁਤੀ ਪੀ ਲਈ ਏ।" ਇਕ ਨੇ ਦੂਜੇ ਨੂੰ ਕਿਹਾ।

ਦੂਜੇ ਨੇ ਡਿਗਦਿਆਂ ਡਿਗਦਿਆਂ ਉਤਰ ਦਿਤਾ, “ਕੀ ਮੇਰਾ ਮੌਜ ਬਣਾ ਰਿਹਾ ਏਂ? ਮੈਂ ਤਾਂ ਬਿਲਕੁਲ ਠੀਕ ਹਾਂ।”

"ਹੂੰ" ਇਕ ਨੇ ਕਿਹਾ ਤੇ ਦੋਵੇਂ ਖਿੜ ਖਿੜਾ ਕੇ ਹੱਸ ਪਏ। ਇਹ ਦੋਵੇਂ ਫੀਬਸ ਤੇ ਜੀਵਣ ਸਨ ਜਿਹੜੇ ਹੁਣੇ ਹੁਣੇ ਨਾਚ ਘਰੋਂ ਨਿਕਲੇ ਸਨ। ਜੀਵਨ ਪਹਿਲੇ ਨਾਲੋਂ ਵਧੇਰੇ ਲੜਖੜਾਉਣ ਲਗਾ।

"ਜੀਵਨ, ਜ਼ਰਾ ਸਿਧੇ ਰਾਹ ਜਾਣ ਦਾ ਯਤਨ ਕਰੀਂ।" ਫੀਬਸ ਨੇ ਕਿਹਾ।

"ਇਸ ਵੇਲੇ ਸੱਤ ਵਜੇ ਹਨ। ਸਾਢੇ ਸੱਤ ਮੇਰੀ ਇਕ ਕੁੜੀ ਨਾਲ ਮੁਲਾਕਾਤ ਹੈ।"

ਜੀਵਨ ਨੇ ਅਗੋਂ ਮਖੌਲ ਨਾਲ ਕਿਹਾ, "ਤਾਂ ਮੈਨੂੰ ਇਥੇ ਹੀ ਤਾਰੇ ਗਿਣਨ ਨੂੰ ਛਡ ਜਾ।"

"ਓਏ ਨਹੀਂ ਨਹੀਂ" ਫੀਬਸ ਨੇ ਕਿਹਾ, "ਹਾਂ ਸੱਚ ਤੇਰੀ ਜੇਬ ਵਿਚ ਕਿਨੇ ਪੈਸੇ ਬਾਕੀ ਹਨ?"

"ਇਸ ਵੇਲੇ ਤਾਂ ਇਕ ਵੀ ਪੈਸਾ ਨਹੀਂ" ਜੀਵਨ ਨੇ ਕਿਹਾ।

"ਇਹ ਤਾਂ ਬਹੁਤ ਬੁਰਾ ਹੋਇਆ" ਫੀਬਸ ਨੇ ਕਿਹਾ "ਜੀਵਨ, ਮਿਤ੍ਰ ਜੀਵਨ ਤੈਨੂੰ ਪਤਾ ਹੈ ਕਿ ਮੈਂ ਇਕ ਕੁੜੀ ਨਾਲ ਸੰਤ ਪਾਲ ਦੇ ਲਾਗੇ ਮਿਲਣ ਦਾ ਵਹਿਦਾ ਕੀਤਾ ਹੋਇਆ ਹੈ ਅਤੇ ਤੈਨੂੰ ਇਹ ਵੀ ਪਤਾ ਹੈ ਕਿ ਮੈਂ ਉਸ ਨੂੰ ਉਸ ਬੁੁਢੀ ਫੈਰੋਡਲ ਦੇ ਘਰ ਤੋਂ ਬਿਨਾਂ ਹੋਰ ਕਿਧਰੇ ਲਿਜਾ ਵੀ ਨਹੀਂ ਸਕਦਾ। ਬਹੁਤਾ ਨਹੀਂ ਤਾਂ ਘਟੋ ਘਟ ਉਸ ਨੂੰ ਕਮਰੇ ਦਾ ਕਿਰਾਇਆ ਤਾਂ ਦੇਣਾ ਹੀ ਹੋਇਆ ਨਾ। ਇਸ ਲਈ, ਇਸ ਵੇਲੇ ਇਕ ਰੁਪਿਆ ਮੇਰੇ ਲਈ ਕਾਰੂੰ ਦੇ ਖ਼ਜ਼ਾਨੇ ਦੇ ਬਰੋਬਰ ਹੈ।

"ਪਰ ਅਫਸੋਸ ਮੇਰੇ ਪਾਸ ਤਾਂ ਇਸ ਵੇਲੇ ਇਕ ਧੇਲਾ ਵੀ ਨਹੀਂ।" ਜੀਵਨ ਬੋਲਿਆ।

"ਮੈਂ ਤੇਰੇ ਕਪੜਿਆਂ ਦੀ ਤਲਾਸ਼ੀ ਲਵਾਂਗਾ।" ਫੀਬਸ ਨੇ ਗਲ ਬਾਤ

੪੭