ਜਾਰੀ ਰਖਦਿਆਂ ਹੋਇਆਂ ਕਿਹਾ, "ਯਾਰ ਰਬ ਦੇ ਵਾਸਤੇ, ਇਸ ਵੇਲੇ ਕੇਵਲ ਇਕੋ ਰੁਪਏ ਦੀ ਲੋੜ ਹੈ ਅਤੇ ਸਾਢੇ ਸਤ ਵੀ ਹੋਣ ਹੀ ਵਾਲੇ ਹਨ।"
"ਮੈਨੂੰ ਬਹੁਤਾ ਮਜਬੂਰ ਨਾ ਕਰ ਫੀਬਸ, ਜੇ ਹੁੰਦਾ ਤਾਂ ਜ਼ਰੂਰ ਦੇ ਦੇਂਦਾ।" ਜੀਵਨ ਨੇ ਜ਼ਰਾ ਖਿਝ ਕੇ ਕਿਹਾ।
ਫੀਬਸ ਨੂੰ ਗੁਸਾ ਆਇਆ ਅਤੇ ਉਸਨੇ ਜੀਵਨ ਨੂੰ ਧੌਣੋ ਫੜ ਕੇ ਭੁੰਜੇ ਵਗਾਹ ਮਾਰਿਆ ਅਤੇ ਦੋ ਤਿੰਨ ਮੁਕੇ ਉਸ ਦੀ ਪਿਠ ਤੇ ਠੋਕਦਾ ਹੋਇਆ ਇਕ ਪਾਸੇ ਨੂੰ ਤੁਰ ਪਿਆ। ਜੀਵਨ ਕਿਉਂਕਿ ਬਹੁਤੇ ਨਸ਼ੇ ਵਿਚ ਸੀ ਇਸ ਲਈ ਉਥੇ ਹੀ ਸੌਂ ਗਿਆ।
ਫੀਬਸ ਅਜੇ ਥੋੜੇ ਹੀ ਪੈਰ ਗਿਆ ਹੋਵੇਗਾ ਕਿ ਉਸਨੇ ਮਹਿਸੂਸ ਕੀਤਾ ਜੁ ਕੋਈ ਆਦਮੀ ਉਸ ਦਾ ਪਿਛਾ ਕਰ ਰਿਹਾ ਹੈ। ਇਸ ਲਈ ਉਸ ਨੇ ਪਿਛ ਮੁੜ ਕੇ ਦੇਖਿਆ। ਇਹ ਓਹੀ ਆਦਮੀ ਸੀ ਜਿਹੜਾ ਕੁਝ ਚਿਰ ਪਹਿਲਾਂ ਹੋਟਲ ਦੇ ਦਰਵਾਜ਼ੇ ਅਗੇ ਖੜੋਤਾ ਕਿਸੇ ਦੀ ਉਡੀਕ ਕਰ ਰਿਹਾ ਸੀ। ਫੀਬਸ ਨੇ ਸਰਸਰੀ ਨਜ਼ਰ ਨਾਲ ਉਸ ਵਲ ਤਕਿਆ ਤੇ ਫੇਰ ਅਗੇ ਵਧ ਗਿਆ।
ਔਤਲ ਕਾਲਜ ਦੇ ਸਾਹਮਣੇ ਜਾ ਕੇ ਫੀਬਸ ਖੜੋ ਗਿਆ, ਕਿਉਂਕਿ ਜਦੋਂ ਉਹ ਏਥੇ ਪੜ੍ਹਦਾ ਹੁੰਦਾ ਸੀ ਤਾਂ ਬਰਬਨ ਦੇ ਬਾਦਸ਼ਾਹ ਦੇ ਬੁਤ ਨੂੰ ਉਹ ਸਲਾਮ ਕਰਦਾ ਹੁੰਦਾ ਸੀ ਜਿਹੜਾ ਕਿ ਕਾਲਜ ਦੇ ਦਰਵਾਜ਼ੇ ਦੇ ਸੱਜੇ ਪਾਸੇ ਖੜੋਤਾ ਸੀ। ਇਸ ਲਈ ਹੁਣ ਵੀ ਉਹ ਬੁਤ ਨੂੰ ਸਲਾਮ ਕਰਨ ਲਈ ਖੜੋ ਗਿਆ। ਗਲੀ ਵਿਚ ਬਿਲਕੁਲ ਸੁੰਨ ਵਰਤੀ ਹੋਈ ਸੀ। ਹਨੇਰੇ ਵਿਚੋਂ ਉਸ ਨੇ ਕਿਸੇ ਨੂੰ ਆਪਣੀ ਵਲ ਆਉਦਿਆਂ ਵੇਖਿਆ। ਜਦ ਉਹ ਉਸ ਦੇ ਬਹੁਤ ਨੇੜੇ ਆ ਗਿਆ ਤਾਂ ਉਸਨੂੰ ਉਹੀ ਆਦਮੀ ਨਜ਼ਰੀਂ ਆਇਆ ਜਿਸ ਨੂੰ ਉਹ ਪਿਛੇ ਛਡ ਆਇਆ ਸੀ। ਫੀਬਸ ਉਸ ਬੁਤ ਕੋਲ ਚੁਪ ਚਾਪ ਬੁਤ ਬਣਿਆ ਖੜੋਤਾ ਰਿਹਾ।
ਕਪਤਾਨ ਉਂਜ ਤਾਂ ਭਾਵੇਂ ਬੜਾ ਬਹਾਦਰ ਸੀ ਪਰ ਇਸ ਵੇਲੇ ਉਸਨੂੰ ਹਥਾਂ ਪੈਰਾਂ ਦੀ ਪੈ ਗਈ ਕਿਉਂਕਿ ਉਸ ਨੇ ਇਸ ਗਲੀ ਵਿਚ ਡਾਕੇ ਪੈਣ ਦੀਆਂ ਕਈ ਘਟਨਾਵਾਂ ਸੁਣੀਆਂ ਹੋਈਆਂ ਸਨ। ਏਨੇ ਨੂੰ ਉਹ ਆਦਮੀ ਉਸ
੪੮