ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਹੁਣ ਉਸ ਦੇ ਦਿਲ ਵਿਚੋਂ ਡਰ ਬਿਲਕੁਲ ਜਾਂਦਾ ਰਿਹਾ ਹੈ ਤਾਂ ਮੁਸਕ੍ਰਾਉਂਦਾ ਹੋਇਆ ਕਹਿਣ ਲਗਾ, "ਕਪਤਾਨ ਫੀਬਸ ਤੁਸੀਂ ਤਾਂ ਝਟ ਪਟ ਗਰਮ ਹੋ ਗਏ।"

ਕਪਤਾਨ ਫ਼ਖ਼ਰ ਨਾਲ ਧੌਣ ਉੱਚੀ ਕਰਕੇ ਬੋਲਿਆ, "ਕੁੜੀ ਤੇ ਤਲਵਾਰ ਦੋ ਹੀ ਤਾਂ ਦੁਨੀਆਂ ਵਿਚ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਪਿਆਰ ਕਰਨ ਦੇ ਲਾਇਕ ਹਨ। ਮੈਂ ਇਕ ਦੇ ਬਦਲੇ ਦੂਜੀ ਕਿਉਂ ਛਡਾਂ ਜਦ ਕਿ ਮੈਂ ਦੋਹਾਂ ਨੂੰ ਹਾਸਲ ਕਰ ਸਕਦਾ ਹਾਂ।" ਕਪਤਾਨ ਨੇ ਤਲਵਾਰ ਮਿਆਨ ਵਿਚ ਪਾ ਲਈ ਕਿਉਂਕਿ ਹੁਣ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਸ ਆਦਮੀ ਉਤੇ ਉਸ ਦਾ ਰੋਹਬ ਪੈ ਗਿਆ ਹੈ।

“ਲਓ, ਸ਼ਾਇਦ ਇਸ ਵੇਲੇ ਤੁਹਾਨੂੰ ਇਸ ਚੀਜ਼ ਦੀ ਬਹੁਤ ਸਖ਼ਤ ਲੋੜ ਹੈ।" ਉਸ ਆਦਮੀ ਨੇ ਫੀਬਸ ਵਲ ਨੂੰ ਇਕ ਰੁਪਿਆ ਵਧਾਂਦਿਆਂ ਹੋਇਆਂ ਕਿਹਾ।

"ਬਹੁਤ ਬਹੁਤ ਧੰਨਵਾਦ। ਤੁਸੀਂ ਤਾਂ ਬੜੇ ਸ਼ਰੀਫ਼ ਆਦਮੀ ਨਜ਼ਰ ਆਉਂਦੇ ਹੋ।" ਫੀਬਸ ਨੇ ਝੁਕਦਿਆਂ ਹੋਇਆਂ ਉਸ ਦਾ ਧੰਨਵਾਦ ਕੀਤਾ।

"ਪਰ ਇਕ ਸ਼ਰਤ ਤੇ ਉਸ ਓਪਰੇ ਆਦਮੀ ਨੇ ਗਲ ਬਾਤ ਜਾਰੀ ਰਖਦਿਆਂ ਹੋਇਆਂ ਕਿਹਾ, "ਜੇ ਤੁਸੀ ਬੁਰਾ ਨਾ ਮੰਨੋ ਤਾਂ ਮੈਨੂੰ ਵੀ ਆਪਣੇ ਨਾਲ ਲੈ ਚਲੋ ਤਾਂ ਜੋ ਮੈਂ ਵੇਖ ਸਕਾਂ ਕਿ ਮੇਰਾ ਅੰਦਾਜ਼ਾ ਕਿਥੋਂ ਕੁ ਤਕ ਠੀਕ ਹੈ।"

"ਜ਼ਰੂਰ" ਫੀਬਸ ਨੇ ਕਿਹਾ, "ਕੋਈ ਡਰ ਨਹੀਂ। ਤੁਸੀਂ ਉਸ ਨੂੰ ਜ਼ਰੂਰ ਦੇਖ ਸਕੋਗੇ।"

"ਤਾਂ ਚਲੋ ਫੇਰ"

"ਹਾਂ, ਮੈਂ ਤੁਹਾਡੀ ਹਰ ਸੇਵਾ ਕਰਨ ਲਈ ਤਿਆਰ ਹਾਂ।" ਕਪਤਾਨ ਨੇ ਕਿਹਾ, "ਪਰ ਕਿਹਾ ਚੰਗਾ ਹੁੰਦਾ ਜੇ ਅੱਜ ਰਾਤ ਨੂੰ ਹੀ ਆਪਾਂ ਡੂੰਘੇ ਮਿਤ੍ਰ ਬਣ ਜਾਈਏ। ਸਵੇਰੇ ਮੈਂ ਆਪਣਾ ਕਰਜ਼ਾ ਧੰਨਵਾਦ ਸਹਿਤ ਚੁਕਾ ਦਿਆਂਗਾ।"

੫੦