ਪੰਨਾ:ਟੱਪਰੀਵਾਸ ਕੁੜੀ.pdf/61

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗਡੀਆਂ ਹੋਈਆਂ ਸਨ।

"ਇਹ ਵੀ ਕਦੇ ਹੋ ਸਕਦਾ ਹੈ, ਮੇਰੀ ਜਾਨ" ਕਪਤਾਨ ਨੇ ਮੁਸਕ੍ਰਾਉਦਿਆਂ ਹੋਇਆਂ ਉਤਰ ਦਿਤਾ।

"ਆਹ - ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਹਾਂ, ਇਹ ਮੈਂ ਹੀ ਜਾਣਦੀ ਹਾਂ।" ਅਸਮਰ ਨੇ ਹਉਕਾ ਲੈਂਦਿਆਂ ਹੋਇਆਂ ਕਿਹਾ ਅਤੇ ਆਪਈਆਂ ਨਸ਼ੀਲੀਆਂ ਅੱਖਾਂ ਉਤਾਂਹ ਚੁਕੀਆਂ। ਉਨ੍ਹਾਂ ਵਿਚ ਪਿਆਰ ਦੇ ਹੰਝੂੂ ਡਲ੍ਹਕ ਰਹੇ ਸਨ।

"ਕੀ ਤੁਸੀਂ ਸਚ ਮੁਚ ਮੈਨੂੰ ਦਿਲੋਂ ਪਿਆਰ ਕਰਦੇ ਹੋ?" ਕਪਤਾਨ ਨੇ ਉਸ ਦੀ ਨਾਜ਼ਕ ਜਹੀ ਬਾਂਹ ਨੂੰ ਫੜਦਿਆਂ ਹੋਇਆਂ ਕਿਹਾ।

"ਫੀਬਸ" ਅਸਮਰ ਨੇ ਉਸਦੀਆਂ ਅੱਖਾਂ ਵਿਚ ਅੱਖਾਂ ਸੁਟਦਿਆਂ ਹੋਇਆਂ ਕਿਹਾ, "ਆਹ, ਫੀਬਸ ਤੁਸੀਂ ਬੜੇ ਚੰਗੇ ਹੋ, ਬੜੇ ਦਿਆਵਾਨ ਹੋ, ਬੜੇ ਸੋਹਣੇ ਹੋ। ਤੁਸੀ ਮੈਨੂੰ ਬਚਾਇਆ ਇਕ ਗ਼ਰੀਬ ਤੇ ਨਿਆਸਰੀ ਕੁੜੀ ਨੂੰ। ਚਿਰ ਹੋਇਆ ਮੈਂ ਇਕ ਸੁਪਨਾ ਵੇਖਿਆ ਸੀ ਕਿ ਮੈਨੂੰ ਇਕ ਅਫ਼ਸਰ ਬਚਾਏਗਾ। ਉਹ ਤੁਸੀਂ ਹੀ ਸੀ ਫੀਬਸ, ਮੇਰੇ ਸੁਪਨਿਆਂ ਦੇ ਮਾਲਕ! ਮੈਂ ਤੁਹਾਨੂੰ ਦਿਲੋਂ ਪਿਆਰ ਕਰਦੀ ਹਾਂ ਅਤੇ ਤੁਹਾਡੀ ਤਲਵਾਰ ਨੂੰ ਵੀ। ਤੁਹਾਡਾ ਨਾਂ ਫੀਬਸ-ਆਹ ਕਿਡਾ ਪਿਆਰਾ ਨਾਂ ਹੈ। ਆਪਣੀ ਤਲਵਾਰ ਜ਼ਰਾ ਮੈਨੂੰ ਵਖਾਓ ਫੀਬਸ ਤਾਂ ਜੋ ਮੈਂ ਇਸ ਨੂੰ ਚੁੰਮ ਲਵਾਂ।"

"ਫੀਬਸ ਨੇ ਆਪਣੀ ਤਲਵਾਰ ਮਿਆਨੋ ਬਾਹਰ ਕਢੀ ਅਤੇ ਮੁਸਕ੍ਰਾਉਣ ਲਗਾ। ਟੱਪਰੀਵਾਸ ਕੁੜੀ ਨੇ ਪਹਿਲੇ ਤਾਂ ਉਸ ਦੇ ਦਸਤੇ ਨੂੰ ਫੜਿਆ, ਫੇਰ ਉਸ ਦੀ ਧਾਰ ਨੂੰ ਵੇਖਿਆ ਅਤੇ ਉਸ ਨੂੰ ਚੁੰਮਦਿਆਂ ਹੋਇਆਂ ਕਹਿਣ ਲਗੀ, ਤੂੰ ਇਕ ਬਹਾਦਰ ਕਪਤਾਨ ਦੀ ਤਲਵਾਰ ਏਂ ਜਿਸ ਨੂੰ ਮੈਂ ਪਿਆਰ ਕਰਦੀ ਹਾਂ।"

ਜਦ ਉਹ ਤਲਵਾਰ ਨੂੰ ਚੁੰਮਣ ਲਈ ਨੀਵੀਂ ਹੋਈ ਤਾਂ ਫੀਬਸ ਉਸ ਤੇ ਝੁਕਿਆ ਅਤੇ ਚਾਹੁੰਦਾ ਸੀ ਕਿ ਉਸ ਦੀ ਧੌਣ ਨੂੰ ਚੁੰਮ ਲਵੇ ਪਰ ਉਹ

੫੩