ਪੰਨਾ:ਟੱਪਰੀਵਾਸ ਕੁੜੀ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਹਲੀ ਨਾਲ ਜ਼ਰਾ ਪਰ੍ਹਾਂ ਸਰਕ ਗਈ। ਉਸ ਦੀਆਂ ਗਲ੍ਹਾਂ ਸ਼ਰਮ ਨਾਲ ਭੁੱਖ ਉਠੀਆਂ। ਫੀਬਸ ਦਾ ਸਾਥੀ ਹਨੇਰੇ ਵਿਚ ਖੜੋਤਾ ਦੰਦਾਂ ਨੂੰ ਪੀਹ ਇਹਾ ਸੀ।

"ਪਿਆਰੇ ਫੀਬਸ" ਕੁੜੀ ਨੇ ਕਿਹਾ, “ਜ਼ਰਾ ਕਮਰੇ ਵਿਚ ਟਹਿਲੋ। ਮੈਂ ਤੁਹਾਡੇ ਸਰੂ ਜਿਡੇ ਕਦ ਨੂੰ ਤੱਕ ਕੇ ਖ਼ੁਸ਼ ਹੋਣਾ ਚਾਹੁੰਦੀ ਹਾਂ ਅਤੇ ਤੁਹਾਡੇ ਫ਼ੌਜੀ ਬੂਟਾ ਦੀ ਆਵਾਜ਼ ਤਾਂ ਮੇਰੇ ਲਈ ਇਲਾਹੀ ਨਾਦ ਹੈ। ਆਹ ਤੁਸੀਂ ਕਿਡੇ ਸੋਹਣੇ ਹੋ।"

ਫੀਬਸ ਉਠ ਕੇ ਕਮਰੇ ਵਿਚ ਟਹਿਲਣ ਲਗ ਪਿਆ। ਅਸਮਰ ਨੇ ਪਹਿਲੇ ਤਾਂ ਉਸ ਵਲ ਗਹੁ ਨਾਲ ਤਕਿਆ ਫੇਰ ਅੱਖਾਂ ਬੰਦ ਕਰ ਕੇ ਮਸਤੀ ਵਿਚ ਝੂਮਣ ਲਗ ਪਈ। ਫੀਬਸ ਫੇਰ ਉਸ ਪਾਸ ਆ ਬੈਠਾ ਅਤੇ ਕਹਿਣ ਲਗਾ, "ਅਸਮਰ ਜੀ ਜ਼ਰਾ ਮੇਰੀ ਵਲ ਤਕੋ ਤੇ ਸਹੀ।"

"ਨਹੀਂ, ਨਹੀਂ" ਅਸਮਰ ਬੋਲੀ, ਮੈਂ ਤੁਹਾਡੀ ਵਲ ਨਹੀਂ ਵੇਖਾਂਗੀ। ਪਹਿਲੇ ਮੈਨੂੰ ਇਹ ਦਸੋ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਜਾਂ ਨਹੀਂ?"

"ਮੇਰੀ ਅਸਮਰ, ਮੈਂ ਤੈਨੂੰ ਦਿਲੋਂ ਪਿਆਰ ਕਰਦਾ ਹਾਂ" ਕਪਤਾਨ ਬੋਲਿਆ, “ਮੇਰਾ ਤਨ, ਮਨ, ਧਨ, ਸਭ ਤੇਰੇ ਚਰਨਾਂ ਤੋਂ ਨਿਛਾਵਰ ਹੈ।"

"ਆਹ, ਇਹ ਘੜੀਆਂ ਕਿਨੀਆਂ ਰੰਗੀਨ ਨੇ।" ਅਸਮਰ ਨੇ ਮਸਤੀ ਵਿਚ ਝੂੰਮਦਿਆਂ ਹੋਇਆਂ ਕਿਹਾ।

"ਸਚ ਮੁਚ ਬਹੁਤ ਹੀ ਰੰਗੀਨ ਨੇ ਮੇਰੇ ਜੀਵਨ।" ਫੀਬਸ ਨੇ ਉਤਰ ਦਿਤਾ।

"ਤੁਹਾਡਾ ਮਜ਼੍ਹਬ ਕੀ ਏ? ਮੇਰੇ ਪਿਆਰੇ ਕਪਤਾਨ।" ਅਸਮਰ ਦੇ ਉਸਦੀਆਂ ਅੱਖਾਂ ਨਾਲ ਅੱਖਾਂ ਮਿਲਾਉਂਦਿਆਂ ਹੋਇਆਂ ਪੁਛਿਆ।

"ਮੇਰੇ ਮਜ਼੍ਹਬ ਨੂੰ ਤੁਸੀਂ ਕੀ ਕਹਿਣਾ ਏ?"

"ਤਾਂ ਜੋ ਮੈਂ ਤੁਹਾਡੇ ਨਾਲ ਵਿਆਹ ਕਰ ਸਕਾਂ।" ਅਸਮਰ ਨੇ ਕਿਹਾ।

"ਕੀ ਵਿਆਹ ਤੋਂ ਬਿਨਾਂ ਸਾਡਾ ਪਿਆਰ ਜੀਊਂਦਾ ਨਹੀਂ ਰਹਿ

੫੪