ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/65

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

.

ਦਰਿਆ ਵਲ ਨੂੰ ਸੀ, ਖੁਲ੍ਹੀ ਸੀ। ਸਿਪਾਹੀਆਂ ਨੇ ਫ਼ਰਸ਼ ਤੇ ਡਿਗਿਆ ਦੋਗਾ ਚੁਕਿਆ ਜਿਸ ਨੂੰ ਉਹ ਕਪਤਾਨ ਦਾ ਦੋਗਾ ਸਸ਼ਝੀ ਬੈਠੇ ਸਨ।

"ਇਹੀ ਏ ਉਹ ਡਾਇਣ ਜਿਸ ਨੇ ਕਪਤਾਨ ਤੇ ਵਾਰ ਕੀਤਾ ਹੈ" ਇਸਦੇ ਆਲੇ ਦੁਆਲੇ ਖੜੋਤੇ ਸਿਪਾਹੀਆਂ ਦੀਆਂ ਜ਼ਬਾਨਾਂ ਤੇ ਇਹ ਅੱਖਰ ਘੁੰਮ ਰਹੇ ਸਨ।


੧੪


ਇਕ ਦਿਨ ਗੌਰੀ ਜਸਟਿਸ ਹਾਲ ਦੇ ਕੋਲ ਦੀ ਲੰਘਿਆ। ਉਸ ਨੇ ਦਰਵਾਜ਼ੇ ਤੇ ਭੀੜ ਵੇਖੀ ਅਤੇ ਕੁਝ ਹੈਰਾਨ ਜਿਹਾ ਹੋ ਕੇ ਉਸ ਪਾਸੇ ਵਧਿਆ।

"ਇਹ ਭੀੜ ਕਹੀ ਏ?" ਗੌਰੀ ਨੇ ਦਰਵਾਜ਼ੇ ਤੋਂ ਬਾਹਰ ਨਿਕਲਦੇ ਨੌਜਵਾਨ ਨੂੰ ਪੁਛਿਆ।

"ਕਹਿੰਦੇ ਨੇ ਇਕ ਕੁੜੀ ਨੇ ਕਪਤਾਨ ਫਿਬਸ ਨੂੰ ਕਤਲ ਕਰ ਦਿਤਾ ਹੈ।"

ਨੌਜਵਾਨ ਸੰਖੇਪ ਜਿਹਾ ਉਤਰ ਦੇ ਕੇ ਅਗੇ ਵਧ ਗਿਆ।

ਗੌਰੀ ਇਹ ਸੁਣਦਿਆਂ ਹੀ ਹਾਲ ਵਲ ਨੂੰ ਵਧਿਆ। ਸੂਰਜ ਛੁਪ ਰਿਹਾ ਸੀ ਅਤੇ ਉਸ ਦੀਆਂ ਮਧਮ ਕਿਰਨਾਂ ਪੈਲਸ ਦੀਆਂ ਬਾਰੀਆਂ ਤੇ ਪੈ ਰਹੀਆਂ ਸਨ। ਹਾਲ ਦੇ ਅੰਦਰ ਜਾਂਦਿਆਂ ਹੀ ਉਸ ਨੇ ਅਨ-ਗਿਣਤ ਬਤੀਆਂ ਜਗਦੀਆਂ ਵੇਖੀਆਂ। ਹਾਲ ਵਿਚ ਕਾਫ਼ੀ ਭੀੜ ਲਗੀ ਹੋਈ ਸੀ। ਇਕ ਪਾਸੇ ਜੱਜ ਬੈਠੇ ਸਨ ਜਿਨ੍ਹਾਂ ਦੇ ਸਿਰਾਂ ਤੇ ਕੰਧ ਨਾਲ ਯਸੂਹ ਮਸੀਹ ਦੀ ਫ਼ੋਟੋ ਲਟਕ ਰਹੀ ਸੀ।

"ਮੈਂ ਕਿਹਾ, ਇਹ ਲੋਕੀਂ ਏਥੇ ਕਿਉਂ ਇਕਠੇ ਹੋਏ ਹਨ?" ਗੌਰੀ ਨੇ

੫੭