ਪੰਨਾ:ਟੱਪਰੀਵਾਸ ਕੁੜੀ.pdf/66

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

.

ਆਪਣੇ ਨਾਲ ਦੇ ਸਾਥੀ ਨੂੰ ਪੁਛਿਆ, "ਕੀ ਕੋਈ ਕਤਲ ਹੋ ਗਿਆ ਹੈ?" ਹਾਂ ਇਕ ਕੁੜੀ ਨੇ ਕਪਤਾਨ ਨੂੰ ਕਤਲ ਕਰ ਦਿਤਾ ਹੈ।" ਉਸ ਆਦਮੀ ਨੇ ਉਤਰ ਦਿਤਾ।

"ਪਰ ਦੋਸ਼ੀ ਤਾਂ ਏਥੇ ਕਿਧਰੇ ਨਜ਼ਰ ਨਹੀਂ ਆਉਂਦੀ।" ਗੌਰੀ ਨੇ ਪੁਛਿਆ।

"ਤੁਸੀ ਉਸ ਨੂੰ ਨਹੀਂ ਦੇਖ ਸਕਦੇ। ਉਸ ਦੀ ਪਿਠ ਸਾਡੀ ਵਲ ਹੈ। ਉਸ ਆਦਮੀ ਨੇ ਪਬਾਂ ਭਾਰ ਖਡੌਂਂਦਿਆਂ ਹੋਇਆਂ ਕਿਹਾ, "ਔਹ ਦੇਖ਼ੋ ਲੋਕਾਂ ਵਿਚ ਘਿਰੀ ਹੋਈ ਹੈ।"

"ਉਸ ਕੁੜੀ ਦਾ ਨਾਂ ਕੀ ਏ?' ਗੌਰੀ ਨੇ ਪੁਛਿਆ।

"ਮੈਨੂੰ ਪਤਾ ਨਹੀਂ, ਮੈਂ ਵੀ ਹੁਣੇ ਹੀ ਆਇਆ ਹਾਂ।" ਉਸ ਆਦਮੀ ਨੇ ਉਤਰ ਦਿਤਾ।

ਲਾਗਲੇ ਲੋਕੀਂ ਚੁਪ ਚਾਰ ਖੜੋਤੇ ਇਨ੍ਹਾਂ ਦੀ ਗਲ ਬਾਤ ਸੁਣ ਰਹੇ ਸਨ। ਏਨੇ ਨੂੰ ਕਮਰੇ ਦੇ ਵਿਚਕਾਰੋਂ ਇਕ ਬੁਢੀ, ਜਿਸ ਦੇ ਮੂੰਹ ਤੇ ਝੁਰੜੀਆਂ ਪਈਆਂ ਹੋਈਆਂ ਸਨ, ਬੋਲੀ, "ਸਰਕਾਰ, ਇਹ ਬਿਲਕੁਲ ਠੀਕ ਹੈ। ਯਕੀਨ ਜਾ, ਮੈਂ ਜੋ ਕੁਝ ਕਹਾਂਗੀ ਉਸ ਵਿਚ ਓਨੀ ਹੀ ਸਚਾਈ ਹੋਵੇਗੀ ਜਿੰਨੀ ਕਿ ਰੱਬ ਦੇ ਸਾਹਮਣੇ ਆਪਣੇ ਗੁਨਾਹਾਂ ਦਾ ਇਹਤਰਾਫ਼ ਕਰਨ ਲਗਿਆਂ ਮੇਰੇ ਬਿਆਨਾਂ ਵਿਚ ਹੁੰਦੀ ਹੈ।'

ਮੇਰਾ ਨਾਂ ਫਰੋਲਡ ਹੈ। ਮੈਂ ਦਰਿਆ ਦੇ ਪੁਲ ਦੇ ਲਾਗੇ ਹੀ ਪੁਰਾਣੀ ਆਬਾਦੀ ਵਿਚ ਰਹਿੰਦੀ ਹਾਂ। ਇਕ ਦਿਨ ਤ੍ਰਕਾਲਾਂ ਨੂੰ ਜਦ ਮੈਂ ਘਰ ਹੀ ਸੀ, ਮੇਰੇ ਦਰਵਾਜ਼ੇ ਨੂੰ ਕਿਸੇ ਨੇ ਖੜਕਾਇਆ। “ਕੌਣ ਹੈ?" ਮੈਂ ਪੁਛਿਆ। ਕਿਸੇ ਨੇ ਉਤਰ ਦਿਤਾ ਤੇ ਮੈਂ ਕੰਡਾ ਖੋਹਲ ਦਿਤਾ। ਦੋ ਆਦਮੀ ਅੰਦਰ ਆਏ। ਇਕ ਨੌਜਵਾਨ ਅਫ਼ਸਰ ਸੀ ਤੇ ਦੂਜਾ ਸਿਆਹ ਪੋਸ਼। ਅਫ਼ਸਰ ਨੇ ਮੇਰੇ ਮਕਾਨ ਦਾ ਉਪਰਲਾ ਕਮਰਾ ਕਿਰਾਏ ਤੇ ਲੈਣਾ ਚਾਹਿਆ ਅਤੇ ਮੈਨੂੰ ਇਸ ਦੇ ਬਦਲੇ ਇਕ ਰੁਪਿਆ ਦਿਤਾ। ਖਾਸੀ ਰਕਮ ਸੀ। ਮੈਂ ਉਨ੍ਹਾਂ ਨੂੰ ਉਪਰ ਲੈ ਗਈ ਅਤੇ ਸਿਆਹ ਪੋਸ਼ ਮੇਰੇ ਪਿਛੇ ਹੀ ਪਤਾ ਨਹੀਂ ਕਿਥੇ ਗੁੰਮ

੫੮