ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/69

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਹਨੇੇਰ ਸਾਈਂ ਦਾ" ਅਸਮਰ ਨੇ ਆਪਣੇ ਚਿਹਰੇ ਨੂੰ ਦੋਹਾਂ ਹਥਾਂ ਨਾਲ ਲੁਕੋਂਦਿਆਂ ਹੋਇਆਂ ਕਿਹਾ,"ਆਹ! ਮੇਰੇ ਫੀਬਸ!"

"ਕੀ ਤੂੰ ਇਹ ਮੰਨਣ ਤੋਂ ਇਨਕਾਰ ਕਰਦੀ ਏਂ?"ਜੱਜ ਨੇ ਕੜਕ ਕੇ ਕਿਹਾ।

"ਕੀ ਮੈਂ ਇਨਕਾਰ ਕਰਦੀ ਹਾਂ?"ਕੁੜੀ ਨੇ ਮਧਮ ਜਹੀ ਆਵਾਜ਼ ਵਿਚ ਉਤਰ ਦਿਤਾ। ਉਹ ਆਪਣੀ ਥਾਂ ਤੋਂ ਉਠੀ। ਉਸ ਦੀਆਂ ਅਖਾਂ ਵਿਚ ਚਮਕ ਸੀ।

“ਤਾਂ ਤੈਨੂੰ ਠੀਕ ਠੀਕ ਹੋਈ ਵਾਪਰੀ ਘਟਨਾ ਉਤੇ ਚਾਨਣਾ ਪਾਉਣਾ ਚਾਹੀਦਾ ਹੈ।" ਜੱਜ ਨੇ ਰੋਹਬ ਨਾਲ ਕਿਹਾ।

“ਮੈਨੂੰ ਕੁਝ ਵੀ ਪਤਾ ਨਹੀਂ।” ਅਸਮਰ ਨੇ ਨਿਝੱਕ ਹੋ ਕੇ ਉਤਰ ਦਿਤਾ। “ਜੇ ਕੁਝ ਪਤਾ ਹੈ ਤਾਂ ਕੇਵਲ ਏਨਾ ਹੀ ਕਿ ਇਹ ਕਤਲ ਉਸ ਸਿਆਹ ਪੋਸ਼ ਨੇ ਕੀਤਾ ਹੈ ਜਿਸ ਬਾਰੇ ਬੁਢੀ ਆਪਣੇ ਬਿਆਨਾਂ ਵਿਚ ਦੱਸ ਚੁੱਕੀ ਹੈ।"

"ਹੂੰ,ਹੂੰ ਇਹ ਗਲ ਹੋਈ ਨਾਂ।" ਜਜ ਨੇ ਕਿਹਾ,“ਸਿਆਹ ਪੋਸ਼"

"ਲੋਕੋ ਮੇਰੇ ਤੇ ਰਹਿ਼ਮ ਕਰੋ। ਮੈਂ ਨਿਰਦੋਸ਼ ਹਾਂ।” ਟੱਪਰੀਵਾਸ ਕੁੜੀ ਨੇ ਤਰਲਾ ਜਿਹਾ ਲੈ ਕੇ ਕਿਹਾ।

"ਜਨਾਬ ਹੁਣ ਮੈਨੂੰ ਸਜ਼ਾ ਤਜਵੀਜ਼ ਕਰਨ ਦੀ ਆਗਿਆ ਬਖ਼ਸ਼ੀ ਜਾਏ।" ਸਰਕਾਰੀ ਵਕੀਲ ਨੇ ਕਿਹਾ।

“ਆਗਿਆ ਹੈ" ਜੱਜ ਬੋਲਿਆ।

ਅਸਮਰ ਦਾ ਸਰੀਰ ਕੰਬ ਉਠਿਆ। ਉਹ ਆਪਣੀ ਥਾਂ ਤੋਂ ਉਠੀ। ਸਿਪਾਹੀ ਉਸ ਵਲ ਨੂੰ ਵਧੇ ਤੇ ਉਸ ਨੂੰ ਕਮਰੇ ਵਿਚ ਲਿਜਾ ਕੇ ਬੰਦ ਕਰ ਦਿਤਾ ਗਿਆ। ਅਦਾਲਤ ਦੇ ਸਿਆਣੇ ਜੱਜ ਸਜ਼ਾ ਤੇ ਵਿਚਾਰ ਕਰਨ ਲਗੇ। ਬਕਰੀ ਦੀ ਮੈਂ ਮੈਂ ਦੀ ਆਵਾਜ਼ ਆਈ। ਕੁਝ ਲੋਕੀਂ ਮੁਸਕ੍ਰਾਏ।

ਜੱਜ ਨੇ ਇਹ ਸੋਚਦਿਆਂ ਹੋਇਆਂ ਕਿ ਲੋਕੀਂ ਥੱਕ ਗਏ ਹੋਣਗੇ ਅਤੇ

੬੧