ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/70

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਾਲੇ ਅਜੇ ਸਜ਼ਾ ਤੇ ਬਹਿਸ ਕਰਦਿਆਂ ਕਾਫ਼ੀ ਚਿਰ ਲਗੇਗਾ, ਹੁਕਮ ਦਿਤਾ ਕਿ ਅਦਾਲਤ ਬਰਖ਼ਾਸਤ ਕੀਤੀ ਜਾਂਦੀ ਹੈ ਪਰ ਇਕ ਮੈਜਿਸਟਰੇਟ ਆਪਣ ਕੀਮਤੀ ਵਕਤ ਦੀ ਕੁਰਬਾਨੀ ਕਰੇਗਾ ਜਿਹੜਾ ਅਦਾਲਤ ਬਰਖ਼ਾਸਤ ਹੋਣ ਤੋਂ ਪਿਛੋਂ ਏਥੇ ਕਾਰਵਾਈ ਜਾਰੀ ਰੱਖੇਗਾ।"

ਅਦਾਲਤ ਬਰਖ਼ਾਸਤ ਹੋ ਗਈ।

੧੫


ਅਸਮਰ ਨੂੰ ਇਕ ਅਜਿਹੇ ਕਮਰੇ ਵਿਚ ਬੰਦ ਕੀਤਾ ਗਿਆ ਸੀ ਜਿਹੜਾ ਬਿਲਕੁਲ ਹਨੇਰਾ ਸੀ। ਉਸ ਵਿਚ ਕੋਈ ਰੋਸ਼ਨਦਾਨ ਨਹੀਂ ਸੀ। ਇਕ ਪਾਸਿਓਂ ਅੰਗੀਠੀ ਵਿਚੋੋਂਂ ਕੁਝ ਲੋੋ ਆ ਰਹੀ ਸੀ। ਅਸਮਰ ਨੇ ਇਸ ਲੋਅ ਵਿਚ ਕੰਧ ਨਾਲ ਅਜੀਬ ਅਜੀਬ ਕਿਸਮ ਦੇ ਹਥਿਆਰ ਟੰਗੇ ਹੋਏ ਵੇਖੇ ਜਿਨ੍ਹਾਂ ਦੀ ਵਰਤੋਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਕਮਰੇ ਦੇ ਬਾਹਰ ਦਰਵਾਜ਼ੇ ਤੇ ਦੋ ਪਹਿਰੇਦਾਰ ਸੁਤੇ ਹੋਏ ਸਨ। ਅਸਮਰ ਡਰ ਨਾਲ ਸਹਿਮੀ ਹੋਈ ਇਕ ਕੰਧ ਨਾਲ ਢੋ ਲਾਈ ਖੜੋਤੀ ਸੀ।

ਏਨੇ ਨੂੰ ਪੈਰਾਂ ਦਾ ਖੜਾਕ ਸੁਣਾਈ ਦਿਤਾ। ਅਤੇ ਮਾਰਟਰ ਨਾਂ ਦਾ ਇਕ ਆਦਮੀ ਅੰਦਰ ਆਇਆ। ਇਹ ਪੁਲਸ ਦਾ ਇਕ ਵੱਡਾ ਅਫਸਰ ਸੀ। ਅਸਮਰ ਸਿਰ ਤੋਂ ਲੈ ਕੇ ਪੈਰਾ ਤਕ ਕੰਬ ਉਠੀ।

"ਹਾਂ, ਤੇ ਤੂੰ ਆਪਣਾ ਦੋਸ਼ ਨਹੀਂ ਮੰਨੇਗੀ। ਮਾਰਟਰ ਨੇ ਪੁਛਿਆ।

"ਨਹੀਂ, ਬਿਲਕੁਲ ਨਹੀਂ।" ਅਸਮਰ ਨੇ ਚੀਕਦਿਆਂ ਹੋਇਆਂ ਉਤਰ ਦਿਤਾ।

੬੨