ਪੰਨਾ:ਟੱਪਰੀਵਾਸ ਕੁੜੀ.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਅਛਾ, ਤਾਂ ਫੇਰ ਤੈਨੂੰ ਪਤਾ ਲਗ ਜਾਏਗਾ ਕਿ ਸਾਡੇ ਪਾਸ ਕਿਨੀਆਂ ਹੌਲਨਾਕ ਸਜ਼ਾਵਾਂ ਮੌਜੂਦ ਹਨ।"ਮਾਰਟਰ ਨੇ ਕਿਹਾ।

ਅਸਮਰ ਬੁਤ ਬਣੀ ਖੜੋਤੀ ਰਹੀ। ਮਾਰਟਰ ਦਾ ਹੁਕਮ ਸੁਣਦਿਆਂ ਹੀ ਸਿਪਾਹੀਆਂ ਨੇ ਉਸਨੂੰ ਚਮੜੇ ਦੇ ਬਿਸਤਰੇ ਤੇ ਬਿਠਾ ਦਿਤਾ।

"ਡਾਕਟਰ ਕਿਥੇ ਹੈ?" ਮਾਰਟਰ ਨੇ ਪੁਛਿਆ।

"ਏਥੇ ਹੀ ਹੈ।"ਇਕ ਸਿਆਹ ਪੋਸ਼ ਨੇ ਉਤਰ ਦਿਤਾ ਜਿਸ ਨੂੰ ਉਸ ਨੇ ਪਹਿਲੇ ਨਹੀਂ ਸੀ ਵੇਖਿਆ।

"ਠੀਕ, ਠੀਕ ਦਸੇਗੀ ਕਿ ਨਹੀਂ?" ਮਾਰਟਰ ਨੇ ਤੀਜੀ ਵੇਰ ਪੁਛਿਆ।

ਅਸਮਰ ਚੁਪ ਰਹੀ ਅਤੇ ਇਸਦੇ ਉਤਰ ਵਿਚ ਧੌਣ ਨੀਵੀਂ ਪਾ ਲਈ। ਏਨੇ ਨੂੰ ਦੋਵੇਂ ਡਾਕਟਰ ਆ ਗਏ ਅਤੇ ਅਸਮਰ ਦੇ ਉਨ੍ਹਾਂ ਪੈਰਾਂ ਨੂੰ, ਜਿਨ੍ਹਾਂ ਦੇ ਨਾਚ ਨਾਲ ਲੋਕੀਂ ਝੂਮਦੇ ਹੁੰਦੇ ਸਨ, ਬੰਨ੍ਹ ਕੇ ਸ਼ਕੰਜੇ ਵਿਚ ਜਕੜ ਦਿਤਾ ਗਿਆ। ਏਨੇ ਨੂੰ ਸਰਕਾਰੀ ਵਕੀਲ ਵੀ ਆ ਪੁਜਾ। ਉਸ ਦੇ ਆਉਂਦਿਆਂ ਹੀ ਅਸਮਰ ਨੂੰ ਬਿਸਤਰੇ ਤੇ ਲਿਟਾ ਕੇ ਉਨ੍ਹਾਂ ਚਮੜੇ ਦੇ ਤਸਮਿਆਂ ਨਾਲ ਬੰਨ੍ਹ ਦਿਤਾ ਗਿਆ ਜਿਹੜੇ ਛਤ ਨਾਲ ਲਟਕ ਰਹੇ ਸਨ।

"ਕੀ ਤੂੰ ਸਚੋ ਸਚ, ਹੋਈ ਬੀਤੀ ਘਟਨਾ ਉਤੇ ਚਾਨਣਾ ਪਾਵੇਂਗੀ। ਮਾਰਟਰ ਨੇ ਆਖ਼ਰੀ ਵੇਰ ਪੁਛਿਆ।

"ਮੈਂ ਬੇ-ਕਸੂਰ ਹਾਂ।"ਅਸਮਰ ਨੇ ਉਤਰ ਦਿਤਾ।

"ਤਾਂ ਫੇਰ ਫੀਬਸ ਨੂੰ ਕਤਲ ਕਿਸ ਨੇ ਕੀਤਾ?"ਮਾਰਟਰ ਨੇ ਪੁਛਿਆ।

ਉਸ ਸਿਆਹ ਪੋਸ਼ ਨੇ’’ ਅਸਮਰ ਨੇ ਉਤਰ ਦਿਤਾ।

"ਇਸ ਦਾ ਇਹ ਮਤਲਬ ਹੋਇਆ ਕਿ ਤੂੰ ਇਨਕਾਰ ਕਰਦੀ ਏਂ।" ਮਾਰਟਰ ਨੇ ਗੁਸੇ ਵਿਚ ਆਕੇ ਹੁਕਮ ਦਿਤਾ, "ਸ਼ੁੁਰੂ ਕਰੋ।" ਇਸ ਦੇ ਪਿਛੋਂ ਕਮਰਾ ਅਸਮਰ ਦੀਆਂ ਚੀਕਾਂ ਨਾਲ ਗੂੰਜ ਰਿਹਾ ਸੀ।

"ਠਹਿਰੋ" ਮਾਰਟਰ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ, "ਕੀ ਹੁਣ ਵੀ ਦਸਦੀ ਏਂ ਕਿ ਨਹੀਂ??" ਉਸ ਨੇ ਟੱਪਰੀਵਾਸ ਕੁੜੀ ਨੂੰ ਪੁਛਿਆ।

"ਹਾਂ, ਹਾਂ" ਅਸਮਰ ਨੇ ਚੀਕਦਿਆਂ ਹੋਇਆਂ ਕਿਹਾ।

੬੩