ਪੰਨਾ:ਟੱਪਰੀਵਾਸ ਕੁੜੀ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਦੈੈਆ ਕਰੋ,ਖਿਮਾ ਕਰੋ।"

"ਵਾਹਿਦਾ ਕਰਦੀ ਏਂ ਕਿ ਨਹੀਂ?" ਮਾਰਟਰ ਨੇ ਫੇਰ ਪੁਛਿਆ।

"ਹਾਂ - ਕਰਦੀ ਹਾਂ - ਆਹ -" ਅਸਮਰ ਨੇ ਬੇ-ਹੋਸ਼ੀ ਜਿਹੀ ਦੀ ਹਾਲਤ ਵਿਚ ਉਤਰ ਦਿਤਾ।

"ਮੁਨਸ਼ੀ ਜੀ ਲਿਖ ਲਓ ਇਸ ਨੇ ਆਪਣੇ ਜੁਰਮ ਨੂੰ ਮੰਨ ਲਿਆ ਹੈ।" ਮਾਰਟਰ ਨੇ ਮੁਨਸ਼ੀ ਨੂੰ ਕਿਹਾ।

ਇਸ ਦੇ ਪਿਛੋਂ ਅਸਮਰ ਦੇ ਸਰੀਰ ਨੂੰ ਜਿਹੜਾ ਸ਼ਕੰਜੇ ਵਿਚ ਜਕੜਿਆ ਹੋਇਆ ਸੀ ਆਜ਼ਾਦ ਕੀਤਾ ਗਿਆ ਅਤੇ ਉਸ ਦੇ ਬਿਆਨ ਲੈਣ ਲਈ ਮੁੜ ਕਚਹਿਰੀ ਵਿਚ ਲਿਆਂਦਾ ਗਿਆ।

ਏਸ ਵੇਲੇ ਟੱਪਰੀਵਾਸ ਕੁੜੀ ਦੇ ਪੈਰ ਕੰਬ ਰਹੇ ਸਨ। ਉਸ ਦਾ ਸਰੀਰ ਠੰਢਾ ਪੈ ਗਿਆ ਸੀ ਅਤੇ ਚਿਹਰੇ ਤੇ ਪਲਿੱਤਣ ਛਾਈ ਹੋਈ ਸੀ। ਉਸ ਦੀਆਂ ਜ਼ੁਲਫ਼ਾਂ ਮੋਢਿਆਂ ਤੇ ਲਟਕ ਰਹੀਆਂ ਸਨ। ਵਿਚਾਰੀ ਬਹੁਤ ਦੁਖੀ ਸੀ ਪਰ ਕੀ ਕਰ ਸਕਦੀ ਸੀ।

ਜਦ ਅਸਮਰ ਨੂੰ ਕਚਹਿਰੀ ਵਿਚ ਪੇਸ਼ ਕੀਤਾ ਗਿਆ ਤਾਂ ਬਕਰੀ ਉਸ ਨੂੰ ਵੇਖ ਕੇ ਰੌਲਾ ਪਾਉਣ ਲਗ ਪਈ। ਉਹ ਚਾਹੁੰਦੀ ਸੀ ਕਿ ਭੱਜ ਕੇ ਉਸ ਦੇ ਕੋਲ ਚਲੀ ਜਾਏ ਪਰ ਉਸ ਨੂੰ ਬੈਂਚ ਨਾਲ ਬੰਨ ਦਿਤਾ ਗਿਆ।

ਰਾਤ ਦਾ ਹਨੇਰਾ ਚੌਹੀਂ ਪਾਸੀਂ ਪਸਰਿਆ ਹੋਇਆ ਸੀ। ਹਰੇਕ ਚੀਜ਼ ਸੁਨਸਾਨ ਜਹੀ ਜਾਪਦੀ ਸੀ। ਕਮਰੇ ਦੀਆਂ ਬਤੀਆਂ ਦੀ ਲੋ ਵੀ ਜ਼ਰਾ ਮਧਮ ਹੋਣ ਲਗ ਪਈ। ਜਿਸ ਕਰਕੇ ਹਾਲ ਦੀਆਂ ਕੰਧਾਂ ਵੀ ਧੁੰਦਲੀਆਂ ਜਾਪਣ ਲਗ ਪਈਆਂ ਸਨ। ਜੱਜ ਦਾ ਚਿਹਰਾ ਚੰਗੀ ਤਰਾਂ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਉਸ ਦੇ ਲਾਗੇ ਹੀ ਹਨੇਰੇ ਵਿਚ ਅਸਮਰ ਬੁਤ ਬਣੀ ਖੜੋਤੀ ਸੀ। ਏਨੇ ਨੂੰ ਮਾਰਟਰ ਅਗੇ ਵਧਿਆ ਅਤੇ ਸਤਿਕਾਰ ਨਾਲ ਕਹਿਣ ਲਗਾ," ਦੋਸ਼ੀ ਨੇ ਆਪਣਾ ਜੁਰਮ ਮੰਨ ਲਿਆ ਹੈ।"

"ਕੁੜੀਏ ਜੱਜ ਨੇ ਕਿਹਾ, "ਕੀ ਤੂੰ ਆਪਣਾ ਕਸੂਰ ਮੰਨ ਲਿਆ ਹੈ?"

"ਹਾਂ" ਅਸਮਰ ਨੇ ਰੋਂਦਿਆਂ ਹੋਇਆਂ ਉਤਰ ਦਿਤਾ, ਪਰ ਹੁਣ ਮੈਨੂੰ

੬੪.