ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/73

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਛੇਤੀ ਹੀ ਟਿਕਾਣੇ ਲਾ ਦਿਓ। "

ਬਸ ਹੁਣ ਜੱਜ ਦੇ ਹੁਕਮ ਸੁਨਾਉਣ ਦੀ ਢਿਲ ਸੀ ਕਿਉਂਕਿ ਦੋਸ਼ੀ ਨੇ ਆਪਣਾ ਕਸੂਰ ਮੰਨ ਲਿਆ ਸੀ। ਏਨੇ ਨੂੰ ਸਿਆਹ ਪੋਸ਼ ਹਨੇਰੇ ਵਿਚ ਦੋਸ਼ੀ ਦੇ ਲਾਗੇ ਨਜ਼ਰੀ ਪਿਆ। ਇਹ ਉਸ ਦਾ ਵਕੀਲ ਸੀ।

"ਵਕੀਲ ਸਾਹਿਬ, ਜੋ ਕੁਝ ਕਹਿਣਾ ਜੇ ਥੋੜੇ ਵਿਚ ਹੀ ਮੁਕਾ ਦਿਓ।" ਜੱਜ ਨੇ ਕਿਹਾ।

"ਸਰਕਾਰ" ਵਕੀਲ ਨੇ ਉਤਰ ਦਿਤਾ, "ਜਦ ਦੋਸ਼ੀ ਨੇ ਆਪਣਾ ਕਸੂਰ ਮੰਨ ਲਿਆ ਹੈ, ਮੈਂ ਤੁਹਾਨੂੰ ਕੇਵਲ ਥੋੜੇ ਜਿਹੇ ਸ਼ਬਦ ਕਹਿਣੇ ਹਨ। ਉਹ ਇਹ ਕਿ ਕਾਨੂੰਨ ਦੀ ਓਟ ਲੈਂਦਿਆਂ ਹੋਇਆਂ ਮੈਂ ਇਹ ਕਹਿ ਸਕਦਾ ਹਾਂ ਕਿ ਜੇ ਦੋਸ਼ੀ ਅੱਠ ਹਜ਼ਾਰ ਰੁਪਏ ਜੁਰਮਾਨੇ ਵਜੋਂ ਦੇ ਦਏ ਤਾਂ ਉਸ ਨੂੰ ਰਿਹਾ ਕੀਤਾ ਜਾ ਸਕਦਾ ਹੈ।'

"ਅਛਾ ਤਾਂ ਫਿਰ ਵੋਟਾਂ ਲੈ ਲਓ! ਇਹੋ ਹੀ ਠੀਕ ਰਹੇਗਾ।" ਜਜ ਨੇ ਕਿਹਾ, ਪਰ ਛੇਤੀ ਕਰੋ ਕਿਉਂਕਿ ਸਾਨੂੰ ਕਾਫ਼ੀ ਦੇਰ ਹੋ ਗਈ ਹੈ।

ਵੋਟ ਦੇਣ ਵਾਲਿਆਂ ਨੇ ਉਸਦੇ ਉਲਟ ਹੱਥ ਖੜੇ ਕੀਤੇ ਅਤੇ ਹਾਲ ਵਿਚ ਅਨ-ਗਿਣਤ ਹਥ ਨਜ਼ਰ ਆਏ। ਅਸਮਰ ਨੇ ਹਸਰਤ ਭਰੀਆਂ ਨਜ਼ਰਾਂ ਨਾਲ ਸਾਰੇ ਹਾਲ ਵਿਚ ਨਜ਼ਰ ਮਾਰੀ ਪਰ ਉਸ ਨੂੰ ਕੋਈ ਵੀ ਆਪਣਾ ਹਮਦਰਦ ਨਜ਼ਰ ਨਾ ਆਇਆ। ਉਹ ਜੀਵਨ ਦੀ ਆਖ਼ਰੀ ਆਸ ਵੀ ਛਡ ਬੈਠੀ।

ਮੁਨਸ਼ੀ ਕੁਝ ਲਿਖਣ ਲਗ ਪਿਆ ਅਤੇ ਫੇਰ ਕਾਗ਼ਜ਼ਾਂ ਦਾ ਥਬਾ ਉਸਨੇ ਜੱਜ ਨੂੰ ਫੜਾ ਦਿੱਤਾ। ਇਸ ਦੇ ਪਿਛੋਂ ਹਾਲ ਵਿਚ ਇਕ ਬਾਰੀਕ ਪਰ ਕੁਰੱਖ਼ਤ ਆਵਾਜ਼ ਸੁਣਾਈ ਦਿਤੀ। ਜੱਜ ਆਪਣਾ ਫੈਸਲਾ ਸੁਣਾ ਰਿਹਾ ਸੀ।

"ਬਹੋਮੀ ਕੁੜੀਏ, ਪੰਦਰਾਂ ਤਾਰੀਖ਼ ਦੁਪਹਿਰ ਨੂੰ ਤੈਨੂੰ ਨੰਗੇ ਪੈਰੀਂ, ਗਲ ਵਿਚ ਰਸਾ ਪਾ ਕੇ, ਸ਼ਹਿਰ ਦੇ ਬਾਜ਼ਾਰਾਂ ਵਿਚੋਂ ਦੀ ਫੇਰਨ ਤੋਂ ਉਪਰੰਤ ਨੋਟਰਡੈਮ ਦੇ ਬਤ ਤੇ ਲਿਜਾਇਆ ਜਾਏਗਾ। ਉਥੇ ਤੇਰੇ ਹੱਥਾਂ ਤੇ ਇਕ ਸੇਰ ਬਲਦੀ ਮੋਮ ਸੁਟੀ ਜਾਏਗੀ ਅਤੇ ਫੇਰ ਗਿਰਊ ਮਹੱਲ ਵਿਚ

੬੫