ਪੰਨਾ:ਟੱਪਰੀਵਾਸ ਕੁੜੀ.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਫੇਰ - ਫੇਰ ਮੈਂ ਵੇਖਿਆਂ, ਧਰਤੀ ਤੇ, ਨੱਚ ਰਹੇ ਚੰਨ ਨੂੰ। ਇਕ ਨਾਚੀ ਨੱਚ
ਰਹੀ ਸੀ। ਉਸਦੀਆਂ ਅੱਖਾਂ ਮੋਟੀਆਂ ਮੋਟੀਆਂ ਤੇ ਕਾਲੀਆਂ ਸਨ। ਉਸ ਦੇ
ਮੱਥੇ ਤੇ ਜ਼ੁਲਫ਼ਾਂ, ਕਾਲੀਆਂ ਕਾਲੀਆਂ ਬਦਲੀਆਂ ਵਾਂਗ, ਆ-ਮਹਾਰੀਆਂ
ਲੱਟਕ ਰਹੀਆਂ ਸਨ। ਮੇਰਾ ਦਿਲ ਘਾਇਲ ਹੋ ਗਿਆ ਅਤੇ ਤੇਰੇ ਚਲੇ ਜਾਣ
ਪਿਛੋਂ ਮੇਰਾ ਦਿਲ ਚਾਹੁਣ ਲਗਾ ਕਿ ਤੈਨੂੰ ਸਦਾ ਤੱਕਦਾ ਹੀ ਰਹਾਂ।
ਪਾਦਰੀ ਏਨਾ ਕਹਿ ਕੇ ਚੁਪ ਹੋ ਗਿਆ ਅਤੇ ਅਸਮਰ ਨੇ ਹਉਕਾ
ਲੈਂਦਿਆਂ ਹੋਇਆਂ ਕਿਹਾ, “ਆਹ, ਪਿਆਰੇ ਫੀਬਸ।"
"ਉਸ ਦਾ ਨਾਂ ਮੇਰੇ ਸਾਹਮਣੇ ਨਾ ਲੈ।" ਪਾਦਰੀ ਨੇ ਕੜਕ ਕੇ ਕਿਹਾ,
"ਓ,ਬੇ-ਵਫ਼ਾ,ਜਦ ਤੈਨੂੰ ਸਜ਼ਾ ਦਿੱਤੀ ਜਾ ਰਹੀ ਸੀ ਤਦ ਮੈਂ ਉਥੇ ਹੀ ਸਾਂ।
ਮੈਂ ਤੇਰੀਆਂ ਚੀਕਾਂ ਸੁਣੀਆਂ ਅਤੇ ਆਪਣੀ ਛਾਤੀ ਵਿਚ ਛੁਰਾ ਖੋਭ ਲਿਆ।
ਆਹ - ਵੇਖ,ਇਸ ਵਿਚੋਂ ਅਜੇ ਵੀ ਲਹੂ ਵਗ ਰਿਹਾ ਹੈ।" ਪਾਦਰੀ ਨੇ
ਆਪਣੀ ਛਾਤੀ ਨੰਗੀ ਕਰ ਕੇ ਵਿਖਾਲਦਿਆਂ ਹੋਇਆਂ ਕਿਹਾ। ਅਸਮਰ ਨੇ
ਘਬਰਾਂ ਕੇ ਅੱਖਾਂ ਬੰਦ ਕਰ ਲਈਆਂ।
ਪਾਦਰੀ ਫੇਰ ਉਸ ਵਲ ਵਧਿਆ ਅਤੇ ਤਰਲਾ ਜਿਹਾ ਲੈ ਕੇ ਕਹਿਣ
ਲਗਾ, “ਮੈਂ ਤੇਰੇ ਅਗੇ ਬੇਨਤੀ ਕਰਦਾ ਹਾਂ। ਮੇਰੇ ਤੇ ਦੈਆ ਕਰ। ਆ,
ਕਿਸੇ ਅਜਿਹੀ ਘਾਟੀ ਵਿਚ ਚਲ ਵਸੀਏ ਜਿਥੇ ਕੇਵਲ ਪਿਆਰ ਹੀ ਪਿਆਰ
ਹੋਵੇ। ਜਿਥੇ ਪਿਆਰ ਦਾ ਹੀ ਰਾਜ ਹੋਵੇ। ਆਹ - ਉਥੇ ਮੈਂ ਤੇਰੀ ਪੂਜਾ
ਕਰਿਆ ਕਰਾਂਗਾ।”
ਟੱਪਰੀਵਾਸ ਕੁੜੀ ਜ਼ੋਰ ਦੀ ਖਿੜਖਿੜਾ ਕੇ ਹਸਣ ਲਗ ਪਈ ਅਤੇ
ਕਹਿਣ ਲਗੀ, “ਪਿਤਾ ਜੀ, ਤੁਹਾਡੀਆਂ ਉਂਗਲਾਂ ਨੂੰ ਲਹੂ ਲਗਾ
ਹੋਇਆ ਏ।"
ਪਾਦਰੀ ਚੋਖਾ ਚਿਰ ਤਕ ਚੁਪ ਚਾਪ ਕਦੇ ਆਪਣੇ ਹਥਾਂ ਵਲ ਤੇ ਕਦੇ
ਆਪਣੇ ਚਿਹਰੇ ਵਲ ਤੱਕਦਾ ਰਿਹਾ। ਅਖੀਰ ਕਹਿਣ ਲਗਾ,"ਵੱਗ ਲੈਣ
ਦੇ ਲਹੂ, ਹੋਰ ਜ਼ੋਰ ਦੀ ਵਗੇ ਲਹੂ, ਤਾਂ ਜੋ ਮੈਂ ਏਥੇ ਹੀ ਤੇਰੇ ਸਾਹਮਣੇ ਤੇਰੇ
ਪੈਰਾਂ ਤੇ ਡਿਗ ਕੇ ਜਾਨ ਦੇ ਦਿਆਂ। ਮੇਰੀ ਪਿਆਰੀ ਅਸਮਰ! ਆ ਏਥੋਂ

੬੯