ਛੇਤੀ ਨਿਕਲ ਚਲੀਏ ਨਹੀਂ ਤਾਂ - ਨਹੀਂ ਤਾਂ ਤੈਨੂੰ ਗਿਰਊ ਮਹਿਲ ਦੀ ਟਿਕ- ਟਿਕੀ ਨਹੀਂ ਭੁਲਣੀ ਚਾਹੀਦੀ। ਅਤੇ ਕਲ ਆਹ - ਕੋਲ! ਛੇਤੀ ਕਰ - ਹਾਏ ਆਪਣੇ ਆਪ ਦੀ ਰਖਿਆ ਕਰ ਨਹੀਂ ਤਾਂ ਮੈਂ ਮਰ ਜਾਵਾਂਗਾ।" ਪਾਦਰੀ ਨੇ ਆਪਣਾ ਹੱਥ ਉਸ ਵਲ ਵਧਾਇਆ ਅਤੇ ਉਸ ਨੂੰ ਬਾਹੋਂ ਫੜ ਕੇ ਉਥੋਂ ਨਠਾ ਲਿਜਾਣ ਦਾ ਯਤਨ ਕਰਨ ਲਗਾ।
ਅਸਮਰ ਬੇ-ਹੋਸ਼ੀ ਜਹੀ ਵਿਚ ਉਸ ਪਾਸੋਂ ਪੁਛ ਰਹੀ ਸੀ, - "ਫੀਬਸ, ਦਾ ਕੀ ਹੋਇਆ?"
"ਉਹ" ਪਾਦਰੀ ਕਹਿਣ ਲਗਾ, "ਤੈਨੂੰ ਦੈੈਆ ਕਰਨੀ ਨਹੀਂ ਆਉਂਦੀ"
"ਫੀਬਸ ਦਾ ਕੀ ਬਣਿਆਂ?" ਉਸ ਨੇ ਫੇਰ ਪੁਛਿਆ।
"ਉਹ ਮਰ ਗਿਆ ਹੈ" ਪਾਦਰੀ ਨੇ ਖਿਝ ਕੇ ਉਤਰ ਦਿਤਾ।
"ਤਦ ਤੁਸੀਂ ਮੈਨੂੰ ਕਿਉਂ ਜੀਉਂਦੇ ਰਹਿਣ ਲਈ ਮਜਬੂਰ ਕਰ ਰਹੇ ਹੋ?"ਅਸਮਰ ਨੇ ਜ਼ੋਰ ਦੀ ਚੀਕ ਮਾਰਦਿਆਂ ਹੋਇਆਂ ਕਿਹਾ। ਉਹ ਉਸ ਵਲ ਭੁਖੀ ਸ਼ੇਰਨੀ ਵਾਂਗ ਕੁਦੀ ਅਤੇ ਠੰਡੇ ਮਾਰ ਮਾਰ ਕੇ ਉਸ ਨੂੰ ਪੌੜੀਆਂ ਤੋਂ ਹੇਠਾਂ ਸੁਟ ਦਿਤਾ। ਉਹ ਉਠਿਆ,ਲੈਂਪ ਚੁਕੀ ਤੇ ਹੌਲੀ ਹੌਲੀ ਬੂਹਿਓਂ ਬਾਹਰ ਨਿਕਲ ਗਿਆ। ਅਸਮਰ ਚੋਖਾ ਚਿਰ ਤਕ ਫ਼ਰਸ਼ ਤੇ ਬੇ-ਹੋਸ਼ੀ ਜਹੀ ਦੀ ਹਾਲਤ ਵਿਚ ਪਈ ਰਹੀ। ਇਕ ਵਾਰਗੀ ਫੇਰ ਉਸਨੂੰ ਪਾਦਰੀ ਦਾ ਖ਼ਿਆਲ ਆਇਆ। ਉਹ ਕੰਬ ਉਠੀ। ਉਸ ਨੇ ਬੇ-ਹੋਸ਼ੀ ਵਿਚ ਹੀ ਦੇਖਿਆ ਕਿ ਉਹੀ ਆਦਮੀ ਜਿਹੜਾ ਹੁਣੇ ਹਨੇਰੇ ਵਿਚ ਆਇਆ ਸੀ,ਫੇਰ ਨਜ਼ਰੀਂ ਪਿਆ ਹੈ। ਆਪਣੀਆਂ ਲਾਲ ਅੰਗਿਆਰਾਂ ਵਰਗੀਆਂ ਅੱਖਾਂ ਕਢੀ ਘੂਰ ਘੂਰ ਉਸ ਵਲ ਤਕ ਰਿਹਾ ਹੈ। ਉਹ ਫੇਰ ਡਰ ਗਈ ਅਤੇ ਉੱਚੀ ਉੱਚੀ ਚੀਕਾਂ ਮਾਰਨ ਲਗ ਪਈ।
"ਜਿੰਨ - ਭੂਤ - ਡਾਕੂ।" ਉਸਦੀਆਂ ਨਾੜੀਆਂ ਵਿਚੋਂ ਲਹੂ ਜੰਮਣਾ ਸ਼ੁਰੂ ਹੋ ਗਿਆ ਅਤੇ ਉਸ ਦਾ ਅੰਗ ਅੰਗ ਜੁੜ ਗਿਆ। ਉਸ ਦਾ ਰੰਗ ਪੀਲਾ ਪੈ ਗਿਆ। ਉਸ ਨੇ ਘਬਰਾ ਕੇ ਏਧਰ ਓਧਰ ਤਕਿਆ
੭੦