ਪੰਨਾ:ਟੱਪਰੀਵਾਸ ਕੁੜੀ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਟਿਕਟਿਕੀ ਤੋਂ ਅਸਮਰ ਨੂੰ ਚੁਕ ਕੇ ਮੁੜ ਮੁਨਾਰੇ ਤੇ ਜਾ ਪੁਜਾ ਸੀ। ਉਹ ਗਜਦਾ ਹੋਇਆ ਨੋਟਰਡੈਮ ਦੀਆਂ ਕੰਧਾਂ ਟੱਪਣ ਲਗਾ। ਇਹ ਸਭ ਕੁਝ ਇਕ ਬਿਜਲੀ ਦੇ ਲਸ਼ਕਾਰੇ ਵਿਚ ਹੀ ਹੋ ਗਿਆ।-

"ਜਿਸ ਤੂੰ ਰਖੇ ਸਾਈਆਂ ਤਿਸ ਮਾਰ ਨਾ ਸਕੇ ਕੋ।"

ਲੋਕਾਂ ਨੇ ਕੈਦੋ ਦੀ ਬਹਾਦਰੀ ਵੇਖ ਕੇ ਤਾੜੀਆਂ ਮਾਰੀਆਂ। ਕੈਦੇ ਦਾ ਹੌਸਲਾ ਹੋਰ ਵੀ ਵਧ ਗਿਆ।

ਇਸ ਅਚਾਨਕ ਵਾਪਰੀ ਘਟਨਾ ਨੇ ਅਸਮਰ ਨੂੰ ਦੁਬਾਰਾ ਹੋਸ਼ ਵਿੱਚ ਲੈ ਆਂਦਾ। ਉਸ ਨੇ ਆਪਣੀਆਂ ਪਲਕਾਂ ਉਤਾਂਹ ਚੁਕੀਆਂ ਅਤੇ ਕੈਦੋ ਨੂੰ ਗਹੁ ਨਾਲ ਤਕਿਆ ਅਤੇ ਫੇਰ ਅੱਖਾਂ ਨੀਵੀਆਂ ਕਰ ਲਈਆਂ ਜਿਵੇਂ ਉਹ ਆਪਣੇ ਮੁਕਤੀ ਦਾਤੇ ਤੋਂ ਡਰ ਗਈ ਹੋਵੇ। ਜਲਾਦ ਤੇ ਸਿਪਾਹੀ ਗੁਸੇ ਵਿਚ ਦੰਦ ਪੀਹ ਰਹੇ ਸਨ ਕਿਉਂਕਿ ਅਸਮਰ ਗਿਰਜੇ ਦੀਆਂ ਪਵਿਤਰ ਹਦਾਂ ਵਿਕ ਦਾਖ਼ਲ ਹੋ ਚੁਕੀ ਸੀ ਜਿਥੇ ਕਿ ਸਾਰੇ ਕਾਨੂੰਨ ਤੇ ਹੁਕਮ ਬੇ-ਵਸ ਹੋ ਜਾਂਦੇ ਹਨ। ਕੁਬਾ ਕੈਦੋ ਗਿਰਜੇ ਦੇ ਦਰਵਾਜ਼ੇ ਤੇ ਆਕੜਿਆ ਖੜੋਤਾ ਸੀ। ਉਸ ਦੀਆਂ ਲੱਤਾਂ ਨੂੰ ਤਕ ਕੇ ਇਹੀ ਭੁਲੇਖਾ ਪੈਂਦਾ ਸੀ ਜਿਵੇਂ ਇਹ ਲੋਹੇ ਦੇ ਥੰਮ੍ਹ ਹਨ।

ਲੋਕਾਂ ਨੇ ਖ਼ੁਸ਼ੀ ਵਿਚ ਜੈਕਾਰੇ ਛਡੇ ਅਤੇ ਉਸ ਕੁਬੇ ਦੇਓ ਦੀ ਬਹਾਦਰੀ, ਹੌਸਲੇ ਤੇ ਤਾਕਤ ਦੀ ਦਾਦ ਦਿਤੀ ਜਿਹੜਾ ਆਪਣੇ ਸ਼ਿਕਾਰ ਨੂੰ ਇਨਾਂ ਬਘਿਆੜਾਂ ਦੇ ਪੰਜੇ ਵਿਚੋਂ ਛੁਡਾ ਕੇ ਲੈ ਗਿਆ ਸੀ; ਜਿਸ ਨੇ ਪੁਲਸ ਦੇ ਕਰਮਚਾਰੀਆਂ ਤੇ ਜਲਾਦਾਂ ਦੇ ਯਤਨਾਂ ਨੂੰ ਮਿਟੀ ਵਿਚ ਮਿਲਾ ਦਿਤਾ ਸੀ; ਜਿਸ ਨੇ ਮੈਜਿਸਟਰੇਟਾਂ ਤੇ ਜੱਜਾਂ ਨੂੰ ਹੈਰਾਨ ਕਰ ਦਿਤਾ ਸੀ। ਕੁਬਾ ਕੈਦ ਅਸਮਰ ਨੂੰ, ਜਿਸ ਨਾਲ ਉਸਦਾ ਦਿਲੀ ਪਿਆਰ ਸੀ, ਤਲਵਾਰਾਂ ਦੇ ਪਰਛਾਵੇਂ ਹੇਠੋਂ ਚੁੱਕ ਕੇ ਲੈ ਗਿਆ।

ਇਸ ਵੇਲੇ ਕੈਦੋ, ਅਸਮਰ ਨੂੰ ਚੁਕੀ, ਗਿਰਜੇ ਦੇ ਬਾਹਰਲੇ ਹਿਸੇ ਵਲ ਵਧਿਆ। ਲੋਕਾਂ ਦੀਆਂ ਨਜ਼ਰਾਂ ਉਸ ਦੇ ਪੈਰਾਂ ਤੇ ਗਡੀਆਂ ਹੋਈਆਂ ਸਨ। ਅੱਖ ਦੇ ਫੇਰ ਵਿਚ ਉਹ ਗਿਰਜੇ ਦੇ ਮੁਨਾਰੇ ਤੇ ਨਜ਼ਰੀਂ ਪਿਆ। ਲੋਕਾਂ ਨੇ

ਫੇਰ ਉਸ ਨੂੰ ਹਲਾ ਸ਼ੇਰੀ ਦਿੱਤੀ ਅਤੇ ਤਾੜੀਆਂ ਮਾਰੀਆਂ। ਟੱਪਰੀਵਾਸ ਕੁੜੀ

੭੫