ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/84

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਸ ਦੇ ਹੱਥ ਵਿਚ ਗੁਡੀ ਵਾਂਗ ਜਾਪਦੀ ਸੀ। ਅਖੀਰ ਉਹ ਗਿਰਜੇ ਦੇ ਸਿਖਰ ਜਾ ਪੁਜਾ ਜਿਥੇ ਘੈਂਟੀਆਂ ਲਟਕ ਰਹੀਆਂ ਸਨ। ਸ਼ਾਇਦ ਉਹ ਸਾਰੇ ਸ਼ਹਿਰ ਨੂੰ ਦੱਸ ਦੇਣਾ ਚਾਹੁੰਦਾ ਸੀ ਕਿ ਉਸ ਨੇ ਟੱਪਰੀਵਾਸ ਕੁੜੀ ਅਸਮਰ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਲਿਆ ਹੈ। ਉਹ ਮੁਨਾਰੇ ਦੇ ਸਿਖਰ ਪੁਜ ਕੇ ਜੇਤੂਆਂ ਵਾਂਗ ਗੜਕ ਰਿਹਾ ਸੀ। ਸਾਰਾ ਵਾਯੂ-ਮੰਡਲ ਉਸ ਦੀ ਆਵਾਜ਼ ਨਾਲ ਗੂੰਜ ਉਠਿਆ। ਇੰਜ ਜਾਪਦਾ ਸੀ ਜਿਵੇਂ ਬਦਲ ਗੱਜ ਰਹੇ ਹਨ। ਉਹ ਗਿਰਜੇ ਦੇ ਘੜਿਆਲ ਤੇ ਚੜ੍ਹ ਕੇ ਆਪਣੀ ਕਾਮਯਾਬੀ ਦੀ ਖ਼ੁਸ਼ੀ ਵਿਚ ਘੜਿਆਲ ਵਜਾਉਣ ਲਗ ਪਿਆ।

ਸਾਰੀ ਭੀੜ ਵਿਚ ਹਿਲ ਜੁਲ ਮਰ ਗਈ। ਲੋਕੀਂ ਵਾਹ ਵਾਹ ਕਰ ਰਹੇ ਸਨ। ਸਾਰਾ ਵਾਯੂ-ਮੰਡਲ ਖ਼ੁਸ਼ੀ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ।

੧੮

ਹੁਣ ਅਸਮਰ ਨੋਟਰਡੈਮ ਦੇ ਇਕ ਕਮਰੇ ਵਿਚ ਰਹਿੰਦੀ ਸੀ। ਸਮੇਂ ਦੇ ਬੀਤਣ ਨਾਲ ਉਸ ਦਾ ਗ਼ਮ ਵੀ ਵਧਦਾ ਜਾ ਰਿਹਾ ਸੀ। ਉਹ ਹਰ ਵੇਲੇ ਉਦਾਸ ਰਹਿੰਦੀ ਸੀ। ਕੀ ਇਸ ਲਈ ਕਿ ਉਹ ਆਪਣੇ ਟੋਲੇ ਤੋਂ ਵੱਖ ਰਹਿਕੇ ਇਸ ਤਰ੍ਹਾਂ ਜੀਵਨ ਬਿਤਾ ਰਹੀ ਸੀ? ਹਾਂ, ਇਸ ਗਲ ਦਾ ਅਫਸੋਸ ਵੀ ਸੀ ਪਰ ਵਡਾ ਅਫਸੋਸ ਉਸ ਨੂੰ ਆਪਣੀ ਆਜ਼ਾਦੀ ਖੋਹੇ ਜਾਣ ਦਾ ਸੀ। ਉਸ ਦਾ ਆਪਣੇ ਟੋਲੇ ਨਾਲ ਪਿਆਰ ਹੋਣਾ ਵੀ ਚਾਹੀਦਾ ਸੀ ਕਿਉਂਕਿ ਇਨਸਾਨ

ਜਿਥੇ ਆਪਣੇ ਜੀਵਨ ਦਾ ਕਾਫ਼ੀ ਹਿਸਾ ਬਿਤਾਏ ਉਸ ਥਾਂ ਨਾਲ ਕੁਦਰਤੀ

੭੬