ਪੰਨਾ:ਟੱਪਰੀਵਾਸ ਕੁੜੀ.pdf/89

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

੧੯

ਇਕ ਰਾਤ ਜਦ ਅਸਮਰ ਆਪਣੇ ਕਮਰੇ ਵਿਚ ਬੈਠੀ ਸੀ ਤਾਂ ਕੈਦੋ ਇਕ ਬੰਡਲ ਜਿਹਾ ਚੁਕ ਲਿਆਇਆ ਅਤੇ ਅਸਮਰ ਦੇ ਲਾਗੇ ਰੱਖ ਦਿਤਾ। ਇਹ ਕੁਝ ਕਪੜੇ ਸਨ ਜਿਹੜੇ ਕੈਦੋ ਏਸ ਲਈ ਲਿਆਇਆ ਸੀ ਕਿ ਟੱਪਰੀਵਾਸ ਨਾਚੀ ਦੇ ਕਪੜੇ ਬਹੁਤ ਮੈਲੇ ਹੋ ਗਏ ਸਨ ਤੇ ਪਾਟ ਗਏ ਸਨ। ਕੈਦੋਂ ਇਹ ਕਪੜੇ ਉਥੇ ਰਖਦਾ ਹੋਇਆ ਇਕ ਠੰਢਾ ਹੌਕਾ ਮਾਰ ਕੇ ਚਲਿਆ ਗਿਆ ਪਰ ਅਸਮਰ ਹੈਰਾਨ ਹੋ ਗਈ।

ਉਸ ਨੇ ਬੰਡਲ ਖੋਹਲਿਆ ਅਤੇ ਕਪੜੇ ਪਾਣ ਲਗ ਪਈ। ਜਦ ਉਹ ਕਪੜੇ ਪਾ ਕੇ ਵੇਹਲੀ ਹੋਈ ਤਾਂ ਕੈਦੋ ਫੇਰ ਆ ਗਿਆ। ਉਸ ਦੇ ਇਕ ਹੱਥ ਵਿਚ ਟੋਕਰੀ ਸੀ ਤੇ ਦੂਜੇ ਹੱਥ ਵਿਚ ਵੀ ਕੁਝ ਸੀ। ਇਹ ਕਈ ਪ੍ਰਕਾਰ ਦੇ ਭੋਜਨ ਸਨ ਜਿਹੜੇ ਉਹ ਅਸਮਰ ਲਈ ਲਿਆਇਆ ਸੀ। ਉਸ ਨੇ ਟੋਕਰੀ ਜ਼ਮੀਨ ਤੇ ਰਖ ਦਿਤੀ ਅਤੇ ਕਹਿਣ ਲਗਾ: “ਲਓ ਛੱਕ ਲਓ।" ਅਸਮਰ ਨੇ ਅੱਖਾਂ ਉਤਾਂਹ ਚੁਕੀਆਂ ਪਰ ਉਸ ਦੀ ਸ਼ਕਲ ਤੋਂ ਡਰ ਕੇ ਫੇਰ ਧੌਣ ਨੀਵੀਂ ਪਾ ਲਈ।

"ਕੀ ਤੁਹਾਨੂੰ ਮੇਰੇ ਪਾਸੋਂ ਡਰ ਲਗਦਾ ਹੈ? ਮੈਂ ਬਹੁਤ ਬਦ-ਸ਼ਕਲ ਹਾਂ। ਮੇਰੀ ਵਲ ਬੇ-ਸ਼ਕ ਨਾ ਵੇਖੋ ਪਰ ਮੇਰੀ ਗਲ ਨੂੰ ਜ਼ਰੂਰ ਧਿਆਨ ਨਾਲ ਸੁਨਣਾ। ਦਿਨੇ ਮੈਂ ਇਥੇ ਬੈਠਾ ਰਿਹਾ ਕਰਾਂਗਾ ਅਤੇ ਰਾਤ ਨੂੰ ਗਿਰਜੇ ਦੇ ਨੇੜੇ

ਤੇੜੇ ਫਿਰਦਾ ਰਿਹਾ ਕਰਾਂਗਾ। ਪਰ ਵੇਖਣਾ, ਗਿਰਜੇ ਤੋਂ ਇਕ ਪੈਰ ਵੀ ਬਾਹਰ ਨਾ ਪੁਟਣਾ ਨਹੀਂ ਤਾਂ ਉਹ ਤੁਹਾਨੂੰ ਮਾਰ ਦੇਣਗੇ। ਰਾਤ ਹੋਵੇ ਭਾਵੇ ਦਿਨ, ਇਸ ਗਿਰਜੇ ਵਿਚ ਹੀ ਰਹਿਣਾ। ਜੇ ਕਿਧਰੇ ਉਨਾਂ ਤੁਹਾਨੂੰ ਬਾਹਰ ਵੇਖ ਲਿਆ ਤਾਂ ਉਹ ਮਾਰ ਦੇਣਗੇ ਅਤੇ ਮੈਂ ਤਬਾਹ ਹੋ ਜਾਵਾਂਗਾਂ।"

੮੧