ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/91

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਾਲ ਚਮਕ ਰਹੇ ਸਨ। ਚੰਨ ਦੀ ਚਾਨਣੀ ਵਿਚ ਉਸ ਨੂੰ ਕੁਝ ਕੁ ਪਲਾਂ ਵਾਸਤੇ ਸ਼ਾਂਤੀ ਮਿਲ ਗਈ। ਉਸ ਨੇ ਇਕ ਠੰਢਾ ਹੌਕਾ ਭਰਿਆ ਅਤੇ ਆਪਣੇ ਆਲੇ ਦੁਆਲੇ ਹੇਠਾਂ ਧਰਤੀ ਵਲ ਤਕਿਆ। ਸਾਰਾ ਪੈਰਸ ਸੁਪਨਆਂ ਦੀ ਦੁਨੀਆਂ ਦਾ ਸੁਆਦ ਮਾਣ ਰਿਹਾ ਸੀ।

੨੦


ਦੂਜੇ ਦਿਨ ਸਵੇਰ ਨੂੰ ਟੱਪਰੀਵਾਸ ਕੁੜੀ ਉਠਦਿਆਂ ਸਾਰ ਸਭ ਤੋਂ ਪਹਿਲੇ ਕੈਦੋ ਦੇ ਮੱਥੇ ਲਗੀ। ਉਸ ਨੇ ਫੇਰ ਅੱਖਾਂ ਬੰਦ ਕਰ ਲਈਆਂ! ਪਰ ਹੁਣ ਅੱਖਾਂ ਬੰਦ ਕਰਦਿਆਂ ਉਸ ਨੂੰ ਡਰ ਆ ਰਿਹਾ ਸੀ। ਇਸ ਲਈ ਉਸਨੇ ਝੱਟ ਪੱਟ ਅੱਖਾਂ ਖੋਲ੍ਹ ਦਿੱਤੀਆਂ। ਕੈਦੇ ਵੀ ਮਧਮ ਜਿਹੀ ਆਵਾਜ਼ ਉਸਦੇ ਕੰਨੀ ਪਈ, "ਮੇਰੇ ਨਾਲ ਗੁਸੇ ਨਾ ਹੋਵੇ, ਪਿਆਰੀ ਅਸਮਰ। ਮੈਂ ਤੁਹਾਡਾ ਮਿਤ੍ਰ ਹਾਂ, ਵੈਰੀ ਨਹੀਂ। ਮੈਂ ਤੁਹਾਨੂੰ ਸੁਤੇ ਹੋਏ ਵੇਖਣ ਆਇਆ ਸੀ। ਕੀ ਤੁਹਾਨੂੰ ਇਸ ਨਾਲ ਕੋਈ ਨੁਕਸਾਨ ਪੁਜਦਾ ਹੈ।" ਏਨਾਂ ਕਹਿ ਕੇ ਉਹ ਚਲਿਆ ਗਿਆ ਪਰ ਉਸ ਦੇ ਅੱਖਰ ਅਸਮਰ ਦੇ ਕੰਨਾਂ ਵਿਚ ਗੂੰਜ ਰਹੇ ਸਨ ਕਿਉਂਕਿ ਉਹ ਬਹੁਤ ਹੀ ਦਿਲ ਚੀਰਵੇਂ ਲਹਿਜੇ ਵਿਚ ਕਹੇ ਗਏ ਸਨ। ਉਹ ਬਾਰੀ ਵਲ ਨੂੰ ਭੱਜੀ ਗਈ। ਬਾਹਰ ਕੈਦੋ ਧੌਣ ਨੀਵੀਂ ਪਾਈ ਬੈਠਾ ਸੀ। ਉਸ ਨੇ ਹੌਸਲਾ ਕਰ ਕੇ ਉਸ ਨੂੰ ਕਿਹਾ: "ਇਧਰ ਆਓ।"

ਕੁਬਾ ਕੇਦੋ ਬੋਲਾ ਸੀ। ਇਸ ਲਈ ਉਸ ਨੇ ਸਮਝਿਆ ਕਿ ਉਹ ਉਸਨੂੰ ਏਥੋਂ ਉਠ ਜਾਣ ਦਾ ਇਸ਼ਾਰਾ ਕਰ ਰਹੀ ਹੈ। ਉਹ ਉਠਿਆ ਤੇ ਪੌੌੜੀਆਂ

੮੩