ਪੰਨਾ:ਟੱਪਰੀਵਾਸ ਕੁੜੀ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਲ ਨੂੰ ਤੁਰ ਪਿਆ।

"ਮੈਂ ਕਹਿੰਦੀ ਹਾਂ, ਏਧਰ ਆਓ" ਅਸਮਰ ਨੇ ਦੁਬਾਰਾ ਕਿਹਾ। ਉਹ ਉਸ ਦੀ ਆਵਾਜ਼ ਸੁਣ ਕੇ ਹੋਰ ਅਗੇ ਚਲਾ ਗਿਆ। ਅਸਮਰ ਉਸਦੇ ਪਿਛੇ ਦੌੜੀ ਅਤੇ ਜਾ ਕੇ ਉਸ ਨੂੰ ਬਾਂਹ ਤੋਂ ਫੜ ਲਿਆ। ਕੈਦੋ ਇਸ ਤਰਾਂ ਕੰਬ ਉਠਿਆ ਜਿਸ ਤਰ੍ਹਾਂਂ ਪੌਣ ਦਾ ਝੋਲਾ ਆਉਣ ਨਾਲ ਦੀਵੇ ਦੀ ਲੋ ਕੰਬਦੀ ਹੈ। ਉਸ ਨੇ ਇਕ ਅੱਖ ਉਤਾਂਹ ਚੁਕ ਕੇ ਅਸਮਰ ਵਲ ਤਕਿਆ। ਉਸਦਾ ਚਿਹਰਾ ਖਿੜ ਗਿਆ। ਅਸਮਰ ਉਸ ਨੂੰ ਖਿਚ ਕੇ ਆਪਣੇ ਕਮਰੇ ਦੇ ਕੋਲ ਲੈ ਆਈ ਤੇ ਉਸ ਨੂੰ ਅੰਦਰ ਜਾਣ ਲਈ ਕਿਹਾ। ਪਰ ਉਸ ਨੇ ਇਹ ਕਹਿੰਦਿਆਂ ਹੋਇਆਂ ਅੱਖਾਂ ਨੀਵੀਆਂ ਕਰ ਲਈਆਂ,"ਇਕ ਉਲੂ ਬੁਲਬੁਲ ਆਲ੍ਹਣੇ ਵਿਚ ਨਹੀਂ ਜਾ ਸਕਦਾ।"

ਅਸਮਰ ਜ਼ੋਰੋ ਜ਼ੋਰ ਉਸ ਨੂੰ ਖਿਚ ਕੇ ਆਪਣੇ ਕਮਰੇ ਵਿਚ ਲੈ ਗਈ ਅਤੇ ਉਸ ਦੇ ਕੋਲ ਹੀ ਕੁਰਸੀ ਤੇ ਬੈਠ ਕੇ ਉਸ ਨੂੰ ਤੱਕਣ ਲਗ ਪਈ। ਵਿੰਗੀਆਂ ਲਤਾਂ, ਇਕ ਅੱਖ ਵਾਲਾ ਭਿਆਨਕ ਚੇਹਰਾ, ਪਿਠ ਤੇ ਉਚਾ ਜਿਹਾ ਕੁਬ, ਅਸਮਰ ਦੀਆਂ ਨਜ਼ਰਾਂ ਨੇ ਉਸ ਦੇ ਇਕੱਲੇ ਇਕਲੇ ਅੰਗ ਨੂੰ ਚੰਗੀ ਤਰ੍ਹਾਂਂ ਵੇਖਿਆ।

ਦੋਵੇਂ ਕਾਫ਼ੀ ਚਿਰ ਤਕ ਚੁਪ ਚਾਪ ਬੈਠੇ ਇਕ ਦੂਜੇ ਵਲ ਤਕਦੇ ਰਹੇ। ਅਖੀਰ ਕੈਦੋ ਨੇ ਹੀ ਚੁਪ ਨੂੰ ਤੋੜਦਿਆਂ ਹੋਇਆਂ ਕਿਹਾ "ਕੀ ਤੁਸੀਂ ਮੈਨੂੰ ਮੁੜ ਆਉਣ ਲਈ ਕਹਿ ਰਹੇ ਸੌ? ਅਫਸੋਸ, ਮੈਂ ਬੋਲਾ ਹਾਂ।"

"ਆਹ - ਤਰਸ ਯੋਗ ਆਦਮੀ" ਅਸਮਰ ਨੇ ਹੌਕਾ ਭਰਦਿਆਂ ਹੋਇਆਂ ਕਿਹਾ। ਕੈਦੋ ਨੇ ਰੋਣਹਾਕਾ ਮੂੰੰਹ ਬਣਾ ਲਿਆ ਅਤੇ ਕਹਿਣ ਲਗਾ, "ਹਾਂ ਮੈਂ ਬੋਲਾ ਹਾਂ ਕਿਡੀ ਭੈੈੜੀ ਗਲ ਹੈ। ਕੀ ਇਹ ਭੈੜੀ ਗਲ ਨਹੀਂ ਕਿ ਤੁਸੀਂ ਜੋ ਕੁਝ ਕਹਿੰਦੇ ਹੋ ਮੈਂ ਸੁਣ ਨਹੀਂ ਸਕਦਾ?"

ਅਸਮਰ ਚੁਪ ਚਾਪ ਬੈਠੀ ਰਹੀ। ਉਸ ਨੇ ਫੇਰ ਕਿਹਾ, "ਮੈਂ ਜਾਣਦਾ ਹਾਂ ਕਿ ਮੈਂ ਬਹੁਤ ਹੀ ਬਦਸ਼ਕਲ ਹਾਂ। ਮੈਨੂੰ ਆਪਣੇ ਆਪ ਤੇ ਬੜਾ ਅਫਸੋਸ ਹੈ। ਤੁਸੀਂ ਜ਼ਰੂਰ ਮੈਨੂੰ ਡੰਗਰ ਹੀ ਖਿਆਲ ਕਰਦੇ ਹੋਵੋਗੇ।

੮੪