ਪੰਨਾ:ਟੱਪਰੀਵਾਸ ਕੁੜੀ.pdf/93

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦਸੋ - ਦਸੋ ਰਬ ਦੇ ਵਾਸਤੇ ਮਨੂੰ ਛੇਤੀ ਦਸੋ। ਤੁਸੀਂ ਸੂਰਜ ਦੀ ਇਕ ਸੁਨਹਿਰੀ ਕਿਰਨ ਹੋ। ਤੁਸੀਂ ਇਕ ਤ੍ਰੇਲ ਦਾ ਤੁਬਕਾ ਹੋ। ਤੁਸੀਂ ਇਕ ਪੰਖੇਰੂ ਦਾ ਗੀਤ ਹੈ। ਪਰ ਮੈਂ,ਭਿਆਨਕ,ਖੌਫਨਾਕ,ਨਾ ਬੰਦਾ,ਨਾ ਡੰਗਰ। ਮੈਂ ਤਾਂ ਇਕ ਬੇਢਵਾ ਜਿਹਾ ਪਥਰ ਹਾਂ।" ਇਹ ਕਹਿੰਦਿਆਂ ਹੋਇਆਂ ਉਹ ਜ਼ੋਰ ਦੀ ਹਸਿਆ ਅਤੇ ਫੇਰ ਬੋਲਿਆ।

ਮੈਂ ਬੋਲਾ ਹਾਂ। ਤੁਸੀਂ ਮੇਰੇ ਨਾਲ ਕੇਵਲ ਇਸ਼ਾਰਿਆਂ ਨਾਲ ਹੀ ਗਲ ਬਾਤ ਕਰ ਸਕਦੇ ਹੋ। ਜਦ ਤੁਹਾਡੇ ਬੁਲ੍ਹ ਖੁਲ੍ਹਦੇ ਹਨ ਤਾਂ ਮੈਨੂੰ ਬੜੇ ਪਿਆਰੇ ਲਗਦੇ ਹਨ। ਜੇ ਤੁਸੀਂ ਇਨ੍ਹਾਂ ਨੂੰ ਜ਼ਰਾ ਕੁ ਹਿਲਾਉਣ ਦੀ ਖੇਚਲ ਕਰ ਸਕੋ ਤਾਂ ਮੈਂ ਤੁਹਾਡਾ ਬੜਾ ਹੀ ਧੰਨਵਾਦੀ ਹੋਵਾਂਗਾ।"

ਕੈਦੋ ਨੇ ਇਹ ਗਲਾਂ ਕੁਝ ਅਜਿਹੇ ਢੰਗ ਨਾਲ ਕਹੀਆਂ ਕਿ ਅਸਮਰ ਦਾ ਦਿਲ ਭਰ ਆਇਆ ਅਤੇ ਕਹਿਣ ਲਗੀ, "ਚੰਗਾ ਤਾਂ ਤੂੰ ਇਹ ਦਸ ਪਈ ਮੇਰੀ ਜਾਨ ਕਿਉਂ ਬਚਾਈ ਸੀ?"

"ਮੈਂ ਸਮਝ ਗਿਆ ਹਾਂ। ਤੁਸੀਂ ਮੈਥੋਂ ਇਹ ਪੁਛ ਰਹੇ ਹੋ ਨਾ ਕਿ ਮੈਂ ਤੁਹਾਨੂੰ ਕਿਉਂ ਬਚਾਇਆ। ਕੀ ਤੁਹਾਨੂੰ ਚੇਤੇ ਹੈ ਕਿ ਇਕ ਵੇਰੀ ਮੈਨੂੰ ਟਿਕਟਿਕੀ ਨਾਲ ਬੰਨ੍ਹ ਕੇ ਕੋਰੜੇ ਮਾਰੇ ਜਾ ਰਹੇ ਸਨ ਤੇ ਮੈਂ ਪਿਆਸ ਨਾਲ ਤੜਫ ਰਿਹਾ ਸਾਂ। ਮੈਂ ਲੋਕਾਂ ਤੋਂ ਪਾਣੀ ਮੰਗਦਾ ਸਾਂ ਤੇ ਉਹ ਮੈਨੂੰ ਇਸ ਦੇ ਉਤਰ ਵਿਚ ਪਥਰ ਚੁਕ ਚੁਕ ਕੇ ਮਾਰਦੇ ਸਨ। ਤੁਸੀਂ ਮੇਰੇ ਸੁਕੇ ਬੁਲ੍ਹਾਂ ਨੂੰ ਪਾਣੀ ਲਾਇਆ ਅਤੇ ਮੈਨੂੰ ਸ਼ਾਨਤੀ ਆ ਗਈ। ਮੈਨੂੰ ਉਹ ਦਿਨ ਚੰਗੀ ਤਰ੍ਹਾਂ ਚੇਤੇ ਹੈ। ਏਸ ਲਈ ਮੈਂ ਤਾਂ ਕੇਵਲ ਉਸਦਾ ਬਦਲਾ ਹੀ ਦਿੱਤਾ ਹੈ। ਤੁਹਾਡੇ ਤੇ ਕੋਈ ਹਸਾਨ ਨਹੀਂ ਕੀਤਾ।"

ਅਸਮਰ ਨੇ ਉਸਨੂੰ ਪਿਆਰ ਨਾਲ ਤਕਿਆ ਅਤੇ ਕੈਦੋ ਦੀਆਂ ਅਖਾਂ ਵਿਚੋਂ ਹੰਝੂ ਵਗਣ ਲਗ ਪਏ। ਉਹ ਉਥੋਂ ਉਠਿਆ ਤੇ ਦਰਵਾਜ਼ੇ ਵਲ ਨੂੰ ਜਾਣ ਲਗਾ ਪਰ ਅਸਮਰ ਨੇ ਉਸ ਨੂੰ ਸਦਿਆ, "ਨਹੀਂ, ਨਹੀਂ, ਤੈਨੂੰ ਏਥੋਂ ਨਹੀਂ ਜਾਣਾ ਚਾਹੀਦਾ।" ਕੈਦੋ ਨੇ ਫੇਰ ਕਹਿਣਾ ਸ਼ੁਰੂ ਕੀਤਾ,"ਇਹ ਲਓ ਸੀਟੀ। ਜਦ ਤੁਹਾਨੂੰ ਮੇਰੀ ਸੇਵਾ ਦੀ ਲੋੜ ਹੋਵੇ, ਜਾਂ ਜਦ ਤੁਸੀਂ

੮੫