ਪੰਨਾ:ਟੱਪਰੀਵਾਸ ਕੁੜੀ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਸ਼ਕਲ ਵੇਖ ਕੇ ਡਰਨਾ ਚਾਹੋ ਤਾਂ ਇਸ ਸੀਟੀ ਨੂੰ ਵਜਾ ਦੇਣਾ। ਮੈਂ ਝਟ ਪਟ ਹਾਜ਼ਰ ਹੋ ਜਾਇਆ ਕਰਾਂਗਾ। ਮੈਂ ਤੁਹਾਡਾ ਨੌਕਰ ਹਾਂ। ਪਿਆਰੀ ਅਸਮਰ ਜੀ ਤੁਸੀਂ ਮੈਨੂੰ ਆਪਣਾ ਨੌਕਰ ਸਮਝਿਆ ਕਰੋ।"

ਉਸ ਨੇ ਇਹ ਕਹਿੰਦਿਆਂ ਹੋਇਆਂ ਖੀਸੇ ਵਿਚੋਂ ਸੀਟੀ ਕਢੀ ਅਤੇ ਉਸ ਦੇ ਅਗੇ ਜ਼ਮੀਨ ਤੇ ਰਖ ਕੇ ਆਪ ਬੂਹਿਓਂ ਬਾਹਰ ਨਿਕਲ ਗਿਆ।

੨੧

ਜਦ ਅਸਮਰ ਦੇ ਬਚ ਕੇ ਨੋਟਰ ਡੈਮ ਦੇ ਗਿਰਜੇ ਵਿਚ ਰਹਿਣ ਦੀ ਖਬਰ ਪਾਦਰੀ ਨੂੰ ਮਿਲੀ ਤਾਂ ਉਹ ਸਾਰਾ ਦਿਨ ਉਸ ਦੇ ਕਮਰੇ ਦੀ ਬਾਰੀ ਦੇ ਸਾਹਮਣੇ ਹੀ ਇਕ ਮਕਾਨ ਦੀ ਬਾਰੀ ਖੋਲੀ, ਉਸ ਦੇ ਅੰਦਰ ਆਉਣ ਜਾਣ ਵਾਲਿਆਂ ਨੂੰ ਤਕਦਾ ਰਿਹਾ। ਉਥੇ ਕੈਦੋ ਤੋਂ ਬਿਨਾਂ ਹੋਰ ਆਉਂਦਾ ਵੀ ਕੌਣ ਸੀ?

ਜਦ ਰਾਤ ਕਾਫੀ ਬੀਤ ਗਈ ਤਾਂ ਉਹ ਪਾਦਰੀ ਹਥ ਵਿਚ ਲੈਂਪ ਲਈ ਉਸ ਕਮਰੇ ਵਲ ਗਿਆ ਜਿਥੇ ਅਸਮਰ ਸੁਤੀ ਪਈ ਸੀ। ਪਰ ਉਸਦੀ ਨੀਂਦ ਇਕ ਪੰਖੇਰੂ ਦੀ ਨੀਂਦ ਸੀ ਜਿਹੜਾ ਥੋੜਾ ਜਿਹਾ ਖੜਾਕ ਹੋਣ ਨਾਲ ਤ੍ਰਭਕ ਉਠਦਾ ਹੈ। ਉਸ ਨੇ ਪੈਰਾਂ ਦਾ ਖੜਾਕ ਸੁਣਿਆ ਤੇ ਝਟ ਉਠ ਕੇ ਬੈਠ ਗਈ। ਰਾਤ ਬੜੀ ਹਨੇਰੀ ਸੀ। ਉਸ ਨੇ ਬਾਰੀ ਵਿਚੋਂ ਦੀ ਕਿਸੇ ਨੂੰ ਆਉਂਦਿਆਂ ਵੇਖਿਆ ਜਿਸ ਦੇ ਚਿਹਰੇ ਤੇ ਲੈਂਪ ਦੀ ਲੋ ਪੈ ਰਹੀ ਸੀ।

ਜਿਉਂ ਹੀ ਅਸਮਰ ਨੇ ਉਸ ਵਲ ਤਕਿਆ, ਉਸ ਆਦਮੀ ਨੇ ਲੈਂਪ ਇਕ

੮੬