ਪੰਨਾ:ਟੱਪਰੀਵਾਸ ਕੁੜੀ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਾਸੇ ਹਟਾ ਕੇ ਆਪਣਾ ਮੂੰਹ ਹਨੇਰੇ ਵਿਚ ਲਕੋ ਲਿਆ। ਪਰ ਅਸਮਰ ਉਸ ਦੇ ਚਿਹਰੇ ਨੂੰ ਵੇਖ ਚੁਕੀ ਸੀ ਅਤੇ ਡਰ ਨਾਲ ਅੱਖਾਂ ਬੰਦ ਕਰ ਲਈਆਂ।

"ਆਹ, ਕਮਬਖਤ ਪਾਦਰੀ ਇਥੇ ਵੀ ਮੇਰਾ ਖਹਿੜਾ ਨਹੀਂ ਛਡਦਾ "ਅਸਮਰ ਦੇ ਮੂੰੰਹੋਂ ਡਰ ਨਾਲ ਆ-ਮੁਹਾਰਾ ਨਿਕਲ ਗਿਆ ਅਤੇ ਘਬਰਾ ਕੇ ਪਿਛੇ ਬਿਸਤਰੇ ਤੇ ਡਿਗ ਪਈ। ਕੁਝ ਚਿਰ ਪਿਛੋਂ ਉਸ ਨੇ ਆਪਣੇ ਸਰੀਰ ਨਾਲ ਕਿਸੇ ਦੇ ਹਥਾਂ ਨੂੰ ਛੂੰਹਦੇ ਮਹਿਸੂਸ ਕੀਤਾ। ਉਸ ਨੇ ਅਖਾਂ ਖੋਲ ਕੇ ਵੇਖਿਆ। ਪਾਦਰੀ ਉਸ ਦੇ ਗਲ ਵਿਚ ਬਾਹਾਂ ਪਾਉਣ ਦਾ ਯਤਨ ਕਰ ਰਿਹਾ ਸੀ।

"ਦਫਾ ਹੋ ਜਾ ਪਾਪੀਆ" ਅਸਮਰ ਨੇ ਨਫਰਤ ਭਰੇ ਲਹਿਜੇ ਵਿਚ ਕਿਹਾ "ਦਫਾ ਹੋ ਜਾ ਸ਼ੈਤਾਨਾਂ ਨਹੀਂ ਤਾਂ....।"

"ਦੈੈਆ ਕਰੋ, ਮੇਰੀ ਹਾਲਤ ਤੇ ਰਹਿਮ ਕਰੋ" ਪਾਦਰੀ ਨੇ ਉਸ ਦੇ ਮੋਢਿਆਂ ਨੂੰ ਆਪਣੇ ਬੁਲ੍ਹਾਂਂ ਨਾਲ ਛੁਹਿੰਦਿਆਂ ਹੋਇਆਂ ਕਿਹਾ।

ਅਸਮਰ ਨੇ ਪੂਰਾ ਜੋਰ ਲਾ ਕੇ ਉਸ ਨੂੰ ਦੋਹਾਂ ਹਥਾਂ ਨਾਲ ਪਿਛੇ ਧਕ ਦਿਤਾ।"ਦੈਆ ਕਰ" ਪਾਦਰੀ ਨੇ ਫੇਰ ਕਿਹਾ, "ਕੀ ਤੈਨੂੰ ਪਤਾ ਹੋ ਪਿਆਰ ਕੀ ਚੀਜ਼ ਹੁੰਦੀ ਹੈ? ਇਹ ਅੱਗ ਹੈ। ਇਹ ਢਲਿਆ ਹੋਇਆ ਸਿਕਾ ਹੈ ਅਤੇ ਇਹ ਤਲਵਾਰ ਵਾਂਗ ਮੇਰੇ ਸੀਨੇ ਵਿਚ ਖੁਭਿਆ ਹੋਇਆ ਹੈ। "ਪਾਦਰੀ ਨੇ ਉਸ ਨੂੰ ਫੇਰ ਫੜਨ ਦਾ ਯਤਨ ਕੀਤਾ ਪਰ ਉਹ ਟਪ ਕੇ ਇਕ ਪਾਸੇ ਹੋ ਗਈ ਅਤੇ ਕਹਿਣ ਲਗੀ, "ਮੈਨੂੰ ਹਥ ਨਾ ਲਾ ਪਾਜੀ ਨਹੀਂ ਤਾਂ ਮੈਂ ਤੇਰੇ ਮੁੰਹ ਤੇ ਥੁਕ ਦਿਆਂਗੀ।"

ਪਾਦਰੀ ਨੇ ਅਗੇ ਵਧ ਕੇ ਉਸ ਦਾ ਹਥ ਫੜ ਹੀ ਲਿਆ ਅਤੇ ਕਹਿਣ ਲਗਾ, "ਮੇਰੇ ਤੇ ਥਕ। ਮੇਰੇ ਸਿਰ ਨੂੰ ਠੋਕਰਾਂ ਮਾਰ ਮਾਰ ਕੇ ਉਡਾਂਦੇ ਪਰ ਮੇਰੀ ਹਾਲਤ ਤੇ ਦੈੈਆ ਕਰ। ਮੈਨੂੰ ਪਿਆਰ ਕਰ। ਮੈਂ ਤੇਰੇ ਪਿਆਰ ਦਾ ਭਿਖਾਰੀ ਹਾਂ।" ਪਾਦਰੀ ਨੇ ਆਪਣਾ ਸਿਰ ਉਸ ਦੇ ਪੈਰਾਂ ਤੇ ਰਖ ਦਿਤਾ। ਅਸਮਰ ਨੇ ਉਸ ਦੇ ਪੈਰਾਂ ਤੇ ਇਕ ਠੁਡਾ ਮਾਰਿਆ

੮੭