ਪੰਨਾ:ਡਰਪੋਕ ਸਿੰਘ.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੮ )

ਆਖਿਆ ਕਿੰਉਕੀ ਖਾਲਸਾ ਧਰਮ ਵਿਚ ਹਿੰਦੂ ਧਰਮ
ਦਾ ਕੋਈ ਅਸੂਲ ਨਹੀਂ ਵਰਤਿਆ ਜਾਂਦਾਂ-ਜਿਸਤੇ ਹਿੰਦੂ
ਪਰਮੇਸਰ ਨੂੰ ਜਨਮ ਮੰਨਦੇ ਹਨ,ਅਤੇ ਖ਼ਾਲਸਾ ਧਰਮ
ਅਜਨਮ ਦੱਸਦਾ ਹੈ,-ਇਸੀ ਪ੍ਰਕਾਰ ਹਿੰਦੂ ਧਰਮਪ੍ਰਮੇਸ-
ਰ ਦੇ ਚੌਬੀ ਅਵਤਾਰ ਦੱਸਦਾ ਹੈ, ਅਤੇ ਖਾਲਸਾ ਧਰਮ
ਉਸ ਨੂੰ ਅਦੁਤੀਯ ਅਤੇ ਨਿਰ ਵਿਕਾਰ ਆਖਦਾ ਹੈ, ਫੇਰ
ਹਿੰਦੂ ਧਰਮ ਮੂਰਤਿ ਪੂਜਨ ਦਸਦਾ ਹੈ, ਖਾਲਸਾ ਧਰਮ
ਉਸਦਾ ਖੰਡਨ ਕਰਦਾ ਹੈ,-ਹਿੰਦੂ ਧਰਮ ਵਿਚ ਜੰਞੂ ਦਾ
ਧਾਰਨਾ ਹੈ,ਅਤੇ ਖ਼ਾਲਸਾ ਵਿਚ ਉਤਾਰਨਾਹੈ,ਹਿੰਦੂ ਧਰਮ
ਵਿਚ ਲੜਕੇ ਦਾ ਮੁੰਡਨ ਅਤੇ ਮਰੇ ਪਰ ਭੱਦਨ ਹੈ ਅਰ
ਖ਼ਾਲਸਾ ਵਿਚ ਇਸਦਾ ਨਾਉਂ ਭੀ ਨਹੀਹੈ-ਫੇਰ ਹਿੰਦੂਆਂ
ਦਾ ਧਰਮ ਪੁਸਤਕ ਵੇਦ ਹੈ,ਅਤੇ ਖ਼ਾਲਸਾ ਦਾ ਗੁਰੂ ਗ੍ਰੰਥ
ਸਾਹਿਬ ਹੈ ਫੇਰ ਇਹ ਕਿਸ ਤਰਾਂ ਮਿਲ ਸਕੱਦੇ ਹਨ ਸੋ
ਤੂੰ ਜੇ ਅਸੂਲਾਂ ਦੇ ਮਿਲਨੇ ਵਲੋਂ ਦੇਖਦਾ ਹੈਂ ਤਾਂ ਮੁਸਲ-
ਮਾਨਾਂ ਦੇ ਅਸੂਲ ਖ਼ਾਲਸਾ ਨਾਲ ਬਹੁਤ ਮਿਲਦੇ ਹਨ-
ਜੈਸਾ ਕਿ ਜਿਸਤਰਾਂ ਮੁਸਲਮਾਨ ਹਰ ਇਕ ਜਾਤ ਦਾ
ਆਦਮੀਂ ਹੋ ਸੱਕਦਾ ਹੈ,ਇਸੀਤਰਾਂ ਸਿੰਘ ਭੀ ਹਰ ਜਾਤਿ
ਦਾ ਆਦਮੀ ਹੋ ਸੱਕਦਾ ਹੈ,ਪੰਤੂ ਹਰਜਾਤਿ ਦਾ ਆਦਮੀ
ਹਿੰਦੂ ਨਹੀਂ ਹੋ ਸਕਦਾ,ਇਸੀ ਪ੍ਰਕਾਰ ਮੁਸਲਮਾਂਨ ਲੋਕ