ਪੰਨਾ:ਡਰਪੋਕ ਸਿੰਘ.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੦ )

ਹਟ ਜਾਏ ਤੇ ਅੰਮ੍ਰਿਤ ਛਕ ਲੇਵੇ ਤਾਂ ਖਾ ਸੱਕੀਦਾ ਹੈ
ਇਸ ਵਿਚ ਕਯਾ ਦੋਸ਼ ਹੈ॥
ਦਲੇਰ ਸਿੰਘ-ਇਸੀ ਪ੍ਰਕਾਰ ਜਦ ਉਹ ਦੀਨ
ਮਹੰਮਦੀ ਨੂੰ ਛੱਡ ਕੇ ਦਸਮ ਗੁਰੂ ਦਾ ਅੰਮ੍ਰਿਤ ਛਕੇ ਤਾਂ
ਖਾ ਸੱਕੀਦਾ ਹੈ ਫਿਰ ਉਸ ਵਿਚ ਕਯਾ ਦੋਸ਼ ਹੈ॥
ਡਰਪੋਕ ਸਿੰਘ-ਉਹ ਨੜੀਮਾਰ ਦੀ ਜਾਤਿ ਤਾਂ
ਹਿੰਦੁ ਹੈ, ਭਾਵੈਂ ਉਹ ਨੜੀਮਾਰਦਾ ਹੈ, ਪਰੰਤੂ ਮੁਸਲਮਾਨ
ਦੀ ਜਾਂਤਿ ਤਾਂ ਮੁਸਲਮਾਨ, ਹੈ ਸੋ ਉਹ ਤਾਂ ਸਿਖ ਨਹੀਂ ਹੋਂ
ਸਕਦਾ ਗੱਲ ਤਾਂ ਵਿਚੋਂ ਇਹ ਹੈ॥
ਦਲੇਰ ਸਿੰਘ-ਭਾਈ ਜੀ ਇਹ ਤਾਂ ਦੱਸੋ ਜੋ ਜਾਤ
ਕਿਸੇ ਧਰਮ ਵਿਚ ਜਾਣੋ ਪੁਰਖ ਨੂੰ ਰੋਕਸਕਦੀ ਹੈ ਕਯਾ
ਜੋ ਜਿਸਦੀ ਜਾਤਿ ਪਹਲੇ ਹੋਵੇ(ਓਹੋ)ਠੀਕ ਬਣੀਂ ਰਹਿੰਦੀ
ਹੈ ਅਤੇ ਜਾਤਿ ਕਿਨਾਂਦੀ ਬਣਾਈ ਹੋਈ ਹੈ॥
ਡਰਪੋਕਸਿੰਘ-ਕਿੰਉਂ ਨਹੀਂ ਜਾਤਿ ਕੋਈ ਆਦ-
ਮੀਆਂ ਦੀ ਕੀਤੀ ਹੋਈ ਹੈ, ਇਹ ਤਾਂ ਧੁਰੋਂ ਰੱਬਦੀ ਬਣਾਈ
ਹੋਈ ਹੈ-ਸੋ ਭਾਵੇਂ ਕਿਤਨਾ ਹੀ ਆਦਮੀਂ ਯਤਨ ਕਿੰਉਂਨਾ
ਕਰੇ ਸੋ ਅਪਨੀ ਜਾਤਿ ਨੂੰ ਪਲਟ ਨਹੀ ਸੱਕਦਾ॥
ਦਲੇਰ ਸਿੰਘ-ਭਾਈ ਜੇ ਇਹ ਗੱਲ ਸੱਚ ਹੈ ਤਾਂ
ਜੋ ਬ੍ਰਹਮਨ ਯਾ ਖਤ੍ਰੀ ਕੋਈ ਮੁਸਲਮਾਂਨ ਹੋ ਜਾਵੇ,