ਪੰਨਾ:ਡਰਪੋਕ ਸਿੰਘ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

ਧਰਤੀ ਪਰ ਹੁੰਦਾ ਹੈ ਜਿਸਨੂੰ ਪਸ਼ੂ ਖਾਕੇ ਮੁਕਾਈ ਜਾਂਦੇ
ਹਨ ਪਰ ਕਯਾ ਕਦੇ ਘਾਉ ਸੰਸਾਰ ਪਰੋਂ ਜੰਮਣੋ ਰਹਿ
ਚਕਿਆ ਹੈ,ਇਸੇ ਤਰਾਂ ਹੋ ਜਾਂਨ ਮੁਸਲਮਾਨ ਜਿਨਾਂ ਨੈ
ਹੋਣਾ ਹੈ, ਫੇਰ ਕਯਾ ਪੰਥ ਮੁਕ ਚਲਿਆ ਹੈ ॥
ਦਲੇਰ ਸਿੰਘ-ਸੋਕ ਨਾਲ-ਭਾਈ ਇਸ ਤਰਾਂ ਦਾ
ਬੀਜ ਰਖੱਨਾ ਤਾਂ ਕੋਈ ਨ ਰਖੇ, ਇਸ ਨਾਲੋਂ ਤਾਂ ਨਿਰ
ਬੀਜ ਹੋਣਾ ਅੱਛਾ ਹੈ ਕਿਉਂਕਿ ਘਾਉ ਨਿਰਾ ਪਸ਼ੂਆਂ ਦੇ
ਵਾਸਤੇ ਪਰਮੇਸ਼ਰ ਨੈ ਖਾਣਾ ਰਚਿੱਆ ਹੈ-ਤਾਂਤੇ ਇਸੀ
ਤਰਾਂ ਤੁਸੀ ਭੀ ਮੁਸਲਮਾਨਾਂ ਦੇ ਵਾਸਤੇ ਇਕ ਉਨਾਂ ਦਾ
ਖਾਜਾ ਪੈਦਾ ਹੋਏ ਹੋ-ਜਿਸ ਤਰਾਂ ਬਾਹਰ ਤੇ ਘਾਹੀ ਆਕੇ
ਬੀੜ ਵਿਚੋਂ ਭਰੀਆਂ ਵੱਢ ਕੇ ਲੈ ਜਾਂਦੇ ਹਨ ਇਸੀ ਤਰਾਂ
ਤੁਹਾਨੂੰ ਭੀ ਮਹਮੂਦ ਗਜਨਵੀ ਜੇਹੇ ਆਏ ਅਤੇ ਇਸ
ਦੇਸ ਦੇ ਬੀੜ ਵਿਚੋਂ ਲੈ ਗਏ ਜਿਸਤੇ ਟਕੇ੨ਨੂੰ ਬਿਕੇ ਸੇ
ਸੋ ਤੁਸੀਂ ਪੈਦਾ ਹੀ ਮੁਸਲਮਾਨਾਂ ਵਾਸਤੇ ਹੋਏ ਹੋ ਜੋ ਉਹ
ਤੁਹਾਡੇ ਬਾਲ ਬਚੇ ਨੂੰ ਲੈ ਜਾਨ ਅਤੇ ਤੁਸੀ ਅਪਨਾ ਬੀਜ
ਰਖ ਕੇ ਉਨਾ ਲਈ ਹੋਰ ਪੈਦਾ ਕਰਦੇ ਰਹੋ ॥
ਡਰਪੋਕ ਸਿੰਘ-ਗੁਸੇ ਨਾਲ ਤੁਸੀ ਤਾਂਕੋਈਉਲਟ
ਗਯਾਨ ਕਰਦੇ ਹੋ ਕਿੱਧਰ ਦੀ ਗੱਲ ਨੂੰ ਕਿੱਧਰ ਘਸੀਟ
ਦੇ ਹੋ ਮੈਂ ਕੁਝ ਹੋਰ ਆਖਦਾ ਹਾਂ ਤੁਸੀਂ ਉਸ ਨੂੰ ਕਿਸੇ ਹੋਰ