ਪੰਨਾ:ਡਰਪੋਕ ਸਿੰਘ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਡਰਪੋਕ ਸਿੰਘ-ਗੁੱਸੇ ਨਾਲ-ਬੋਲਿਆ ਤੂੰ ਤਾਂ
ਜਾਤਿ ਕੋਈ ਨਹੀਂ ਮੰਨਦਾ ਤੂੰ ਤਾਂ ਆਖਦਾ ਹੈ ਕਿ ਸਾਰੇ
ਅਪਨੇ੨ਧਰਮ ਨੂੰ ਛੱਡ ਕੇ ਇੱਕਠੇ ਖਾਣ ਪੀਣ ਲਗ
ਜਾਂਨ ਸ਼ੰਕਰ ਵਰਨ ਹੋ ਜਾਏ ਧਰਮ ਨਸ਼ਟ ਕੀਤਾ ਜਾਏ
ਸਾਰੇ ਮੁਸਲਮਾਨਾਂ ਨੂੰ ਮਿਲਾਕੇ ਓਨਾਂ ਵਰਗੇ ਹੋ ਜਾਨ
ਦੇਖੋ ਯਾਰੋ ਕੇਡਾ ਹਨੇਰ ਮਾਰਨ ਲਗਿਆ ਹੈ ॥
ਦਲੇਰ ਸਿੰਘ-ਸ਼ਾਂਤਿਨਾਲ ਭਾਈ ਸਿਖਾਉਵਾਧੇਦੀਆ
ਗੱਲਾਂ ਤਾਂ ਨਾ ਕਰ ਅਸੀ ਤਾਂ ਇਹ ਆਖਦੇ ਹਾਂ ਕਿ ਤੁਹਾ
ਡਾ ਧਰਮ ਸਾਰੇ ਸੰਸਾਰ ਪਰ ਫੈਲ ਜਾਏ ਅਤੇ ਉਹ ਧਰਮ
ਦਾ ਬਗਚਾ ਤੇਰੀ ਹੀ ਕੱਢਵਿਚਨਾਰਹੇਕਿੰਉਕਿਉਸ ਵਿੱਚ
ਸਭ ਦਾ ਹਿੱਸਾ ਹੈ ਸੋ ਸਭ ਨੂੰ ਦਿੱਤਾ ਜਾਏ ਅਤੇ ਧਰਮ ਤੇ
ਕੋਈ ਮਨੁਖ ਖਾਲੀ ਨਾ ਰਹੇ ਮੈ ਬੇਸ਼ਕ ਹਨੇਰ ਨੂੰ ਮਾਰਦਾ
ਹਾਂ ਪਰ ਤੂੰ ਉਸਨੂੰ ਕਿਉ ਜਿਵਾਲ ਦਾ ਹੈ ਸਗੋ ਤੂੰ ਭੀ ਹ
ਨੇਰ ਨੂੰ ਮਾਰ ਅਤੇ ਪ੍ਰਕਾਸ਼ ਕਰ ॥
ਡਰਪੋਕ ਸਿੰਘ-ਗੁਸੇ ਨਾਲ-ਤੁਸੀ ਚੰਗੇ ਧਰਮਦੇ
ਵਧਾਉਨ ਵਾਲੇ ਜੰਮ ਪਏ ਜੋ ਆਖਦੇ ਹੋ ਕਿ ਜਾਤਿ ਕੋਈ
ਨਹੀਂ ਸਭ ਆਪਸ ਵਿਚ ਮਿਲ ਜਾਨ ਅਤੇ ਕਠੇ ਪੀਨ
ਖਾਨ ਵਾਹ ਕਿਆ ਚੰਗਾ ਧਰਮ ਦਸਦੇ ਹੋ ॥
ਦਲੇਰ ਸਿੰਘ-ਭਾਈਜੀ ਤੁਸੀ ਕਿਉਂ ਐਵੇਂ ਦੋਸ਼