ਪੰਨਾ:ਡਰਪੋਕ ਸਿੰਘ.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਲਗਾਉਦੇ ਹੋ ਸਗੋਂ ਅਸੀ ਤਾਂ ਆਖਦੇ ਹਾਂ ਕਿ ਕਿ ਉਹ
ਹੈ ਜੋ ਪਰਮੇਸ਼ਰ ਵਲੋਂ ਹੈ ਅਰੁ ਸਚੀ ਹੈ ਪਰੰਤੂ ਜੋ ਤੁਸੀ
ਜਾਤਿ ਅਖਦੇ ਹੋ ਸੋ ਨਾ ਤਾਂ ਪਰਮੇਸ਼ਰ ਵਲੋਂ ਹੈ ਅਤੇ ਨਾ
ਸਚੀ ਹੀ ਹੈ ਏਹ ਮਨੁਖ ਚਤ ਹੈ ਪ੍ਰਮੇਸ਼ਰਨੈ ਕੋਈ ਨਹੀਂ
ਬਨਾਈ ਕਿਉਕਿ ਪ੍ਰਮੇਸ਼ਰ ਨੇ ਤਾਂ ਕੇਵਲ ਆਦਮੀ ਬਨਾ-
ਇਆ ਹੈ ਜਿਸਨੂੰ ਨਾ ਚੋਟੀ ਜੰਨੂੰ ਦਿਤਾ ਤੇ ਨਾ ਸੁੰਨਤ
ਬਖਸ਼ੀ ਹੈ ॥
ਡਰਪੋਕ ਸਿੰਘ-ਭਲਾ ਸਾਡੀ ਦਸੀ ਹੋਈ ਜਾਤਿ
ਤਾਂ ਮਨੁਖ ਰਚਤ ਝੂਠੀ ਹੈ ਤੁਸੀ ਅਪਨੀ ਪ੍ਰਮੇਸ਼੍ਵਰ ਰਚਤ
ਤਾਂ ਦਸੋ ਉਹ ਕੇਹੜੀ ਹੈ ਸੋ ਅਸੀ ਸੁਣ ਲਈਏ ਜੋ ਕਯਾ ਹੈ
ਦਲੇਰ ਸਿੰਘ-ਭਾਈ ਜੀ ਪ੍ਰਮੇਸ਼ਰ ਵਲੋਂ ਜੋਜਾਤੀ
ਹੁੰਦੀ ਹੈ ਜੋ ਇਕ ਦੂਜੇ ਦੀ ਸਹਾਈ ਅਤੇ ਪਯਾਰ ਕਰਨ
ਵਾਲੀ ਹੁੰਦੀ ਹੈ ਅਰ ਲੋਕਾਂ ਦੀ ਬਨਾਈ ਹੋਈ ਇਕ ਦੂਜੇ
ਤੇ ਉਲਟ ਅਤੇ ਵਿਰੋਧ ਕਰਨ ਹਾਰੀ ਹੁੰਦੀ ਹੈ ਜਿਸਤੇ
ਨਿੰਦਤ ਹੁੰਦੀ ਹੈ ਅਤੇ ਝਗੜਿਆਂ ਦਾ ਮੁੱਢ ਹੁੰਦੀ ਹੈ ਅਰ
ਜਿਤਨੇ ਬਖੇੜੇ ਹਨ ਸੋ ਆਦਮੀਆਂ ਦੀ ਬਨਾਈ ਹੋਈ
ਵਿਚ ਹਨ-ਪਰਮੇਸ਼ਰ ਰਚਤ ਵਿਚ ਨਹੀ ।
ਡਰਪੋਕ ਸਿੰਘ-ਭਲਾ ਉਹ ਦਸੋਤਾਂ ਸਹੀ ਜੋ ਅਸੀਂ
ਭੀ ਸੁਣ ਲਈਏ ਜੋ ਅਜੇਹੀ ਜਾਤੀ ਕਯਾ ਹੈ ਅਤੇ ਜਿਸ