ਪੰਨਾ:ਡਰਪੋਕ ਸਿੰਘ.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੯)

ਵਿਚ ਕੋਈ ਬਖੇੜਾ ਨਹੀਂ ਹੈ॥
ਦਲੇਰ ਸਿੰਘ-ਭਾਈ ਉਹ ਜਾਤੀ ਇਸਤ੍ਰੀ ਅਤੇ ਪੁਰਖ ਦੀ ਹੈ-ਦੇਖ ਸੌ ਪੁਰਖ ਵਿਚ ਇਕ ਇਸਤ੍ਰੀ ਅਤੇ ਇਕ ਪੁਰਖ ਸੋਂ ਇਸਤ੍ਰੀ ਵਿਚ ਖੜਾ ਕਰ ਦਈਏ ਸੋ ਕਦੇ ਭੀ ਨਹੀ ਰਲਦੇ ਅਰ ਇਨਾਂਦੀ ਬਨਾਵਟ ਅਤੇ ਕੰਮ ਭੀ ਅਜੇਹੇ ਹਨ ਜੋ ਇਕੋ ਜੇਹੇ ਹੋਕੇ ਭੀ ਫੇਰ ਇਕ ਦੂਜੇ ਨੂੰ ਮਿਲਨ ਨਹੀਂ ਦਿੰਦੇ -ਫੇਰ ਇਨਾਂ ਦਾ ਆਪਸ ਵਿਚ ਅ ਜੇਹਾ ਪਿਆਰ ਹੈ ਜੋ ਇਕ ਦੂਜੇ ਬਿਨਾ ਰਹਿ ਨਹੀਂ ਸਕ ਦੇ ਸਗੋਂ ਪ੍ਰੇਮ ਨਾਲ ਮਿਲਾਪ ਰਖਦੇ ਹਨ ਅਤੇ ਸਚ ਪੁਛੋ ਤਾਂ ਇਨ੍ਹਾਂ ਤੋਂ ਬਿਨਾਂ ਜਗਤ ਦਾ ਬਿਹਾਰ ਹੀ ਨਹੀਂ ਚਲਦਾ ਅਤੇ ਨਾ ਇਹ ਕਿਸੇ ਆਦਮੀ ਦੀ ਬਨਾਵਟ ਹੈ ਕਿੰਤੁ ਏਹ ਪਰਮੇਸ਼ਰ ਦੀ ਬਨਾਈ ਹੋਈ ਤੇ ਧੁਰੋਂ ਚਲੀ ਆਂਉਦੀ ਹੈ ਅਰ ਆਪਸ ਵਿਚ ਜੋੜਾ ਬਣਕੇ ਪਯਾਰੇ ਕਰਦੀ ਹੈ ਤੇ ਇਕ ਦੂਜੇ ਦੀ ਸਹਾਈ ਹੁੰਦੀ ਹੈ। ਡਰਪੋਕ ਸਿੰਘ-ਇਹਤਾਂ ਖੂਬ ਜ਼ਾਤ ਕਢ ਮਾਰੀ ਜੇ ਜੋ ਅ ਸਤਕ ਅਸੀ ਕਦੇ ਨਹੀਂ ਸੁਣੀ ਸੀ ਜੋ ਇਸਤ੍ਰੀ ਪੁਰਖ ਦੀ ਜੁਦੀਜਾਤ ਹੁੰਦੀ ਹੈ ਸਾਨੂੰ ਭੀ ਅਪਨਾ ਭੇਦ ਦਸ ਦੇਵੇਂ ।

  ਦਲੇਰ ਸਿੰਘ-ਕੜਾ ਇਸ ਵਿੱਚ ਕੁਝ ਝੂਠ ਹੈ ਜੇ