ਪੰਨਾ:ਡਰਪੋਕ ਸਿੰਘ.pdf/3

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਡਰਪੋਕ ਸਿੰਘ ਦਾ ਦਲੇਰ ਸਿੰਘ

ਨਾਲ ਪ੍ਰਸ਼ਨ ਉੱਤਰ

ਡਰਪੋਕ ਸਿੰਘ-ਵਾਹਗੁਰੂ ਜੀ ਕੀ ਫਤੇ ਭਾਈ ਜੀ

ਦਲੇਰ ਸਿੰਘ-ਵਾਹਗੁਰੂ ਜੀ ਕਾ ਖਾਲਸਾ ਸ੍ਰੀ ਬਾਹਗੁਰੂ ਜੀ ਕੀ ਫਤੇ ਹੈ।।

ਡਰਪੋਕ ਸਿੰਘ-ਕਿਉਂਜੀ ਇਹ ਕਯਾ ਅੰਧੇਰ ਮੱਚ ਗਿਆ ਹੈ ਜੋ ਅਗੇ ਕਦੇ ਨਹੀਂ ਸੁਣਿਆ ਸੀ

ਦਲੇਰ ਸਿੰਘ-ਕੇਹਾ ਅੰਧੇਰ ਖੋਲ ਕੇ ਸਮਝਾਓ ਜੋਉਹ ਕੇਹੜਾ ਹੈ ਸਾਨੂੰ ਤਾਂ ਕੋਈ ਖਬਰ ਨਹੀਂ ਜੋ ਤੁਸੀ ਕੀ ਆਖਦੇ ਹੋ।

ਡਰਪੋਕ ਸਿੰਘ ਅੱਜਕੱਲਮੁਸਲਮਾਨਅਤੇਮੁਸਲਮਾਨੀਆਂ ਸਿੰਘ ਸਿੰਘਣੀਆਂ ਬਣਨ ਲਗ ਪਏ ਹਨ ਇਸ ਤੇ ਹੋਰ ਅੰਧੇਰ ਕਯਾ ਹੈ।।

ਦਲੇਰਸਿੰਘ ਇਹ ਤਾਂ ਅੰਧੇਰ ਵਾਲੀਕੋਈਬਾਤ ਨਹੀਂ ਸਗੋਂ ਚਾਨਨ ਦੀ ਹੈ-ਹਾਂ ਇਸ ਬਾਤ ਦਾ ਅੰਧੇਰ ਉਨਾਂ ਭਾਈਆਂ ਨੂੰ ਤਾਂ ਭਾਵੇਂ ਹੋਵੇ ਜਿਨਾਂ ਦੇ ਦੀਨ ਵਿਚ ਆ-