ਪੰਨਾ:ਡਰਪੋਕ ਸਿੰਘ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

ਕੁਝ ਭਰਮ ਹੈ ਤਾਂ ਖੋਲ ਕੇ ਦਸੋ ਨਿਰਾ ਅੰਦਰੋਂ ਅੰਦਰ, ਲਡੂ ਨਾ ਭੰਨੋਂ ਦਿਲ ਦੀ ਭਾਫ ਬਾਹਰ ਕਢੋ।
ਡਰਪੋਕ ਸਿੰਘ-ਨਹੀਂ ਗਲ ਤਾਂ ਠੀਕ ਹੈ ਪਰ ਦੂਜੀਜਾਤ ਭੀ ਤਾਂ ਕੋਈ ਬੁਰੀ ਚੀਜ ਨਹੀਂ ਹੈ ਉਹ ਭੀ ਤਾਂ ਪਰੰਪਰਾ ਚਲੀ ਆਈ ਹੈ ਜੋ ਸਤਜੁਗ ਤੇ ਇਸ ਕਲਜੁਗ ਤਕ ਮੰਨੀ ਦੀ ਹੈ ਕੋਈ ਅਜਕਲ ਦੀ ਤਾਂ ਨਹੀਂ ਹੈ।

ਦਲੇਰ ਸਿੰਘ-ਮੈ ਤਾਂ ਉਸਨੂੰ ਬੁਰੀ ਨਹੀਂ ਆਖਦਾ ਸਗੋਂ ਮੈਂ ਤਾਂ ਉਸਨੂੰ ਚੰਗੀ ਆਖਕੇ ਉਸਦਾ ਵਾਧਾ ਮੰਗਵਾਹਾਂ ਜੋ ਉਹ ਉੱਤਮ ਜਾਤਿ ਸਭ ਵਿਚ ਫੈਲ ਜਾਏ ਅਤੇ ਹੋਰ ਸਾਰੀਆਂ ਜਾਤਾਂ ਉਸਦੀਆਂ ਦਾਸੀਆਂ ਹੋਕੇ ਰਹਿਨ ਅਰ ਧੁਰੋ ਤਾਂ ਇਕ ਮਨੁਖ ਜ਼ਾਤੀ ਚਲੀ ਆਉਂਦੀ ਹੈ ਪਰ ਹੋਰ ਤਾਂ ਸਾਰੀਆਂ ਉਰੇੇਕਦਾਹੀ ਝਬੇਲਾ ਯਾ ਖੱਪ ਖਾਨਾ ਪਿਆ ਹੋਇਆ ਹੈ ਸੋ ਦੂੂਰ ਕਰਨ ਦਾ ਯਤਨ ਕਰੋ ' ਡਰਪੋਕ ਸਿੰਘ-ਭਾਈ ਸਿਖਾ ਜੋਰਾਵਰੀਆਂ ਤਾਂ ਨਾ ਕਰ ਕੋਈ ਰਾਹ ਦੀ ਗਲ ਕਰ ਦੇਖ ਸਾਡੇ ਦਸ ਗੁਰੂ ਹੋਏ ਹਨ ਕਯਾ ਉਨਾਂ ਨੂੰ ਅਜੇਹੀ ਬੁਧਿ ਨਹੀ ਸੀ ਜੋ ਤੈਨੂੰ ਹੈ ਫੇਰ ਜਦ ਉਨ੍ਹਾਂ ਨੇੈੈ ਇਹ ਕੰਮ ਨਹੀ ਕੀਤਾ ਤਾਂ ਤੂੰ ਕਿਥੋੋਂ ਦਾ ਵਾਧਾ ਕਰਨ ਵਾਲਾ ਜੰਮ ਪਿਓ ਜੋ ਅਜੇਹੀ ਅਵੇੜੀਆਂ ਗਲਾਂ ਕਰਦਾ ਹੈਂ ਅਤੇ ਨਮਾ ਪੰਥ ਚਲਾਂ ਉਦਾ ਹੈ ।