ਪੰਨਾ:ਡਰਪੋਕ ਸਿੰਘ.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)


ਦਲੇਰ ਸਿੰਘ-ਭਾਈਜੀ ਤੁਸੀਂ ਗੁਸੇ ਨਾ ਹੋਵੋ ਸਗੋ ਸ਼ਾਂਤੀ ਨਾਲ ਗਲ ਕਰੋ ਕਿਉਂਕਿ ਗੁਸੇ ਵਿਚ ਅਨੰਦਨਹੀਂ ਹੁੰਦਾ ਪਹਲੇ ਤੁਸੀ ਗੁਰੂਆਂਦੇ ਇਤਹਾਸ ਪੜਕੇ ਦੇਖੋ॥ ਡਰਪੋਕ ਸਿੰਘ-ਸ਼ਾਤਿ ਕਯਾ ਪਥੱਰ ਕਰੀਏ ਤੂੰ ਤਾਂ ਲੋਕਾਂਨੂੰ ਭਰਿਸ਼ਟ ਕਰਨਦਾ ਕੰਮ ਦਸਦਾ ਹੈ ਕਿ ਮੁਸਲਮਾਨਾਂ ਨੂੰ ਸਿਖ ਬਨਾਕੇ ਮਿਲਾ ਲੇੇਵੋ ਸੋ ਕਯਾ ਇਹ ਅਜਤਕ ਕਦੇ ਹੋਈ ਹੈ ਕਯਾ ਤੂੰ ਗੁਰੁੂੂ ਨਾਨਕ ਸਾਹਿਬਨਾਲੋਂ ਵੀ ਵਡਾ ਹੋਗਿਆ ਜੋ ਉਨਾਂ ਨੂੰ ਮਰਦਾਨੇ ਨੂੰ ਸਾਰੀ ਉਮਰ ਪਾਸ ਰਖਯਾ ਅਤੇ ਫੇਰ ਭੀ ਹਿੰਦੂ ਨਾਂ ਬਣਾਇਆ ਫੇਰ ਤੂੰ ਕਿਸਤਰਾਂ ਆਖਦਾ ਹੈ ਜੋ ਅੰਮ੍ਰਿਤ ਨਾਲ ਸਿੰਘ ਬਨਾਓ ਅਰ ਉਨਾ ਨੂੰ ਖਾਣ ਪੀਣ ਵਿਚ ਮਿਲਾਓ। ਦਲੇਰ ਸਿੰਘ-ਭਾਈ ਜੀ ਤੁਸੀਂ ਇਹ ਦਸੋ ਜੋ ਅਜ ਕਲ ਸਿਖਾਂ ਵਿਚ (ਭਾਈ) ਸਬਦ ਕਿਸਨੂੰ ਬੋਲਦੇ ਹਨ॥ ਡਰਪੋਕ ਸਿੰਘ-ਭਾਈ ਤਾਂ ਗ੍ਰੰਥੀਆਂ ਧਰਮ ਸਾਲੀਆਂ ਸਿੰਘਾਂ ਨੂੰ ਆਖਦੇ ਹਨ ਅਰ ਅਸਲ ਵਿਚ ਇਹ ਭਾਈ ਪਦ ਸਿੰਘ ਲਈ ਹੀ ਆਉਂਦਾ ਹੈ ਹੋਰ ਵਾਸਤੇ ਨਹੀਂ॥ ਦਲੇਰ ਸਿੰਘ-ਫੇਰ ਤੁਸੀਂ ਇਹ ਤਾਂ ਦਸੋ ਜੋ ਭਾਈ ਬਾਲਾ ਅਤੇ ਭਾਈ ਮਰਦਾਨਾ ਕਿਉਂ ਗੁਰੂ ਨੇ ਆਖਯਾ ਉ