ਪੰਨਾ:ਡਰਪੋਕ ਸਿੰਘ.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਥੇ ਗੁਰੂ ਨੂੰ ਇਹ ਆਖਨਾ ਚਾਹੀਦਾ ਸੀ ਕਿ ਭਾਈ ਬਾਲਾ ਅਤੇ (ਮੀਆਂ) ਮਰਦਾਨਾਂ ਪਰੰਤੂ ਗੁਰੂ ਨੈ ਮੀਆਂ ਪਣਾ ਹਟਾਕੇ ਭਾਈ ਪਦਵੀ ਦੇਕੇ ਭਾਈ ਬਾਲੇ ਦੇ ਸਮਾਨ ਅਤੇ ਅਜ ਕਲਦੇ ਭਾਈਆਂ ਦੇ ਸਮਾਨ ਉਸਨੂੰ ਕਰ ਦਿਤਾ ਸੀ ਕਯਾ ਇਹ ਗੁਰੂ ਜੀਨੈ ਅਛੀ ਕੀਤੀ ਹੈ ?

ਡਰਪੋਕ ਸਿੰਘ-ਕਯਾ ਹੋਇਆ ਜੇ ਭਾਈ ਕਹ ਦਿਤਾਸੀ ਫੇਰ ਭੀ ਤਾਂ ਗੁਰੂ ਉਸ ਨੂੰ ਮੁਸਲਮਾਨ ਹੀ ਜਾਨਦੇ ਸੇ ਕੋਈ ਹਿੰਦੂਆਂ ਦੀ ਯਾਦ ਵਿਚ ਤਾਂ ਨਹੀਂ ਲਿਆਉਂਦੇਸੇ ਅਕਸਰ ਉਸ ਨੂੰ ਮੁਸਲਮਾਨਾਂ ਦਾ ਹੀ ਸਾਥੀ ਸਮਝਦਸੇ ਜੈਸਾਕੇ ਅਜਕਲ ਰਬੀ ਹਨ ।

ਦਲੇਰ ਸਿੰਘ-ਭਾਈ ਤੂੰ ਇਹ ਤਾਂ ਦਸ ਜੋ ਜਦ ਮਰਦਾਨਾਂ ਕਾਲਵਸਹੋਇਆਂ ਸੀ ਭੇਦ ਗੁਰੂਜੀਨੈ ਕੀਕੀਤਾ ਸੀ ਅਤੇ ਉਸ ਨੇ ਅੰਤ ਸਮਯ ਕੀ ਆਖਸੀ ਪਰ ਜਨਮ ਸਾਖੀ ਵਿਚੋਂ ਦੁਸੀਂ ਜੋ ਉਹ ਕਿਆ ਦਸਦੀ ਹੈ ।

ਡਰਪੋਕ ਸਿੰਘ-ਜਨਮਸਾਖੀ ਵਿਚ ਤਾਂ ਇਉ ਲਿਖੜਾ ਹੈ ਕਿ ਮਰਦਾਨੇ ਨੂੰ ਜਲਾਉਨ ਲਈ ਆਖੜਾ ਅਤੇ ਗੁਰੂ ਜੀ ਨੇ ਉਸਨੂੰ ਦਾਨ ਦਿਤਾ ਸੀ ।

ਦਲੇਰ ਸਿੰਘ-ਕਿਆ ਮੁਸਲਮਾਨ ਭੀ ਫੂਕੇ ਜਾਂਦੇ ਹਨ ਯਾ ਫੂਕਨ ਦਾ ਉਪਦੇਸ਼ ਕਰਦੇ ਹਨ ॥