ਪੰਨਾ:ਡਰਪੋਕ ਸਿੰਘ.pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਤਰ ਦੇਹ ਹੋਰ ਤੂੰ ਐਵੇਂ ਨਿਰਾ ਹਿਕ ਨਾਲ ਕੰਧ ਕਯੋੋ ਢਾਹੁੰਦਾ ਹੈ ਉਲਟ ਯਾ ਸਿੱਧ ਸਮਝਾ ਕੇ ਦੱਸ ।

   ਡਰਪੋਕ ਸਿੰਘ-ਭੰਗ ਪੀਤੀ ਹੋਈ ਭੰਗ ਪੀਤੀ ਹੋ ਈ ਨਾ ਕਰੋ ਕਯਾ ਇਹ ਝੂਠੀ ਗਲ ਹੈ ਜੋ ਤੁਸੀ ਆਖਦੇ ਨਹੀਂ ਕਿ ਮੁਸਲਮਾਨਾਂ ਨਾਲ ਸਿਖ ਬਨਾਕੇ ਛਕ ਲੇਵੋ ਉਸ ਵਿਚ ਕੋਈ ਦੋਸ਼ ਨਹੀਂ ਹੈ ॥
   ਦਲੇਰ ਸਿੰਘ-ਅਸੀ ਤਾਂ ਸਿਖ ਬਨਾਕੇ ਆਖਦੇ ਨਾ ਮੁਸਲਮਾਨ ਬਨਾਕੇ ਸੋ ਇਸ ਵਿਚ ਕੜਾ ਦੋਸ਼ ਹੈ ਅਤੇ ਤੂੰ ਨਹੀਂ ਜਾਨਦਾ ਜੋ ਗੁਰੂਆਂ ਦਾ ਕੜਾ ਸਿਧਾਂਤ ਸੀ ਅਤੇ ਉਨਾਂਦੀ ਬਾਣੀ ਕੜਾ ਉਪਦੇਸ਼ ਕਰਦੀ ਹੈ ॥
   ਡਰਪੋਕ ਸਿੰਘ-ਕਯਾ ਗੁਰੂ ਅਰਜਨ ਦੇਵ ਜੀਨੈ ਜਦ ਗ੍ਰੰਥ ਸਾਹਿਬ ਦੀ ਬੀੜ ਬੰਨੀ ਸੀ ਤਦ ਕਿਸੇ ਸਬਦ ਵਿਚ ਇਹ ਭੀ ਲਿਖ ਗਏ ਸੇ ਕਿ ਮੁਸਲਮਾਨਾਂ ਨਾਲ ਖਾਓ ਅਰ ਉਨਾਂ ਨੂੰ ਅਪਨੇ ਧਰਮ ਵਿਚ ਲਯਾਕੇ ਧਰਮ ਭਰਿਸ਼ਟ ਕਰੋ ਯਾ ਸਾਡੀ ਜਾਤਿ ਹਿੰਦੂੂ ਨਹੀਂ ਹੈ ।
   ਦਲੇਰ ਸਿੰਘ-ਗ੍ਰੰਥ ਸਾਹਿਬ ਨੂੰ ਤੁਸੀਂ ਕਯਾ ਮੰਨਦੇ ਹੋ ਪਹਲੇ ਇਹ ਤਾਂ ਦਸੋ ਪਿਛੋਂ ਹੋਰ ਗਲ ਆਖਨੀ ਇਸਤੇ ਤੁਸੀ ਆਪੇ ਸਮਝ ਲੇਵੋਗੇ ਕਿ ਗੁਰੂ ਜੀ ਦੀ ਕਯਾ ਜਾਤ ਹੈ ਅਤੇ ਗੁਰੂ ਜੀ ਅਪਨੀ ਜੀਤ ਕਯਾਦੱਸੀ ਹੈ ।