ਪੰਨਾ:ਡਰਪੋਕ ਸਿੰਘ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)

ਲਾਕੇ ਅਪਨੇ ਜੇਹੇ ਕਰ ਲੀਤੇ ਇਸ ਵਿਚ ਕੋਈ ਦੋਸ਼ ਨਹੀਂ ਹੈ ਔਰ ਗੁਰੂ ਨੇ ਉਨਾਂ ਦੇ ਸਬਦਾਂ ਨਾਲ ਮੇਲਾ ਕੀਤਾ ਹੈ ਨਾਂ ਦੇਹ ਨਾਲ।

ਦਲੇਰ ਸਿੰਘ-ਭਾਈ ਜੀ ਤੁਸੀ ਜਦ ਅਜੇਹੇ ਸਿਆਣੇ ਹੋ ਤਾਂ ਪੰਥ ਭੀ ਤਾਂ ਗੁਰਦੀ ਦੇਹ ਹੈ ਸੋ ਇਸ ਵਿਚ ਭੀ ਜੋ ਆਏ ਸੋ ਗੁਰੁ ਦਾਹੀ ਰੂਪ ਹੋਣਾ ਚਾਹੀਫੇਰਤੁਸੀਂ ਕਯਾ ਘਮੰਡ ਮਚਾਉਦੇ ਹੋ ਜੋ ਸਾਡੇ ਨਾਲ ਪਏ ਚਹੇੜਾ ਕਰਰਹੇ ਹੋ। ਦੂਸਰਾ ਜੋ ਤੁਸੀ ਸਬਦ ਦਾ ਮੇਲਾ ਦਸਦੇ ਹੋ ਸੋ ਤੁਸੀ ਇਹ ਨਹੀਂ ਸਨਾਯਾ ਕਿ ਹਿੰਦੂ ਧਰਮ ਸਾਸਤ੍ਰ ਦੇ ਜਾਨਨੇ ਵਾਲੇ ਇਹ ਆਖ ਦੇਹਨ ਕਿ ਸੂਦ੍ਰ ਯਾ ਚੰਡਾਲ ਦਾ ਸ਼ਬਦ ਜੇ ਕੰਨ ਵਿਚ ਪੈਜਾਵੇ ਤਦ ਸਤ ਕੁਲਾਂ ਨਰਕ ਨੂੰ ਜਾਂਦੀਆਂ ਹਨ-ਸੋ ਜੇ ਗੁਰੂ ਹਿੰਦੂ ਹੁੰਦੇ ਤਾਂ ਉਨਾਂ ਸੂਦ੍ਰਾ ਤੇ ਚੰਡਾਲਾਂ ਦੇ ਸਬਦ ਸੁਨਾ ਕੇ ਸਭ ਨੂੰ ਨਰਕ ਦੇ ਵਿਚ ਗਿਰਨਾ ਅਛਾ ਸਮਝਦੇ-ਇਸਤੇ ਤੂੰ ਏਹ ਸਮਝ ਕਿ ਗੁਰੂ ਜੀ ਕੁਝ ਹੋਰ ਹੀਸੇ।

ਡਰਪੋਕ ਸਿੰਘ-ਭਾਵੇਂ ਇਹ ਗੱਲ ਸੱਚ ਹੈ ਪਰ ਖਾਣੇ ਪੀਏ ਦਾ ਤਾਂ ਭੇਦ ਹੈ॥

ਦਲੇਰ ਸਿੰਘ-ਮੈਂ ਤੈਂਨੂੰ ਕਦ ਆਖਯਾ ਹੈ ਜੋ ਤੂੰ ਮੁਸਲਮਾਨ ਦੇ ਘਰ ਜਾਕੇ ਈਦ ਦੀਆਂ ਸੇਵੀਂਆਂ ਖਾਹ