ਪੰਨਾ:ਡਰਪੋਕ ਸਿੰਘ.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਮੈਂ ਤਾਂ ਤੈਨੂੰ ਏਹ ਆਖਦਾ ਹਾਂ ਕਿ ਜਿਸਪ੍ਰਕਾਰ ਸਿੱਖ ਮਹੰਮਦ ਸਾਹਿਬ ਦਾ ਕਲਮਾਂ ਪੜ੍ਕੇ ਮੁਸਲਮਾਨ ਹੋਕੇ ਦੀਨੀ ਭਾਈ ਬਣ ਜਾਂਦਾ ਹੈ ਇਸੀ ਪ੍ਰਕਾਰ ਮੁਸਲਮਾਨ ਭੀ ਦਸਮ ਗੁਰੂ ਦਾ ਮੰਮਿ੍ਤ ਛਕ ਕੇ ਸਿੰਘ ਭਾਈ ਬਣਕਦਾ ਹੈ ਜਿਸ ਪ੍ਰਕਾਰ ਸਿੱਖ ਵਾਸਤੇ ਮਹੰਮਦ ਸਾਹਿਬ ਦੇ ਕਲਮੇ ਵਿਚ ਕੋਈ ਰੋਕ ਨਹੀਂ ਹੈ ਇਸੀ ਪ੍ਰਕਾਰ ਗੁਰੂਜੀ ਦੇ ਅੰਮ੍ਰਿਤ ਵਿਚ ਭੀ ਮੁਸਲਮਾਨ ਨੂੰ ਕੋਈ ਰੋਕ ਨਹੀਂ ਹੋਣੀ ਚਾਹੀਦੀ ਗੱਲ ਤਾਂ ਇਹ ਹੈ ਹੋਰ ਤੂੰ ਖਾਨ ਪੀਨਦਾ ਝੇੜਾ ਕਿਥੋਂ ਲੈ ਬੈਠਾ ਹੈ ॥

ਡਰਪੋਕ ਸਿੰਘ-ਭਲਾ ਭਾਈ ਤੂੰ ਇਹ ਤਾਂ ਦਸ ਕਿ ਜੋ ਪਹਲੇ ਮੁਸਲਮਾਨ ਹੋਵੇ ਅਤੇ ਫੇਰ ਅੰਮ੍ਰਿਤ ਛਕਕੇ ਸਿੰਘ ਬਨ ਜਾਏ ਤਾਂ ਜੇ ਉਹ ਪਾਸ ਆਕੇ ਪ੍ਰਸਾਦਿ ਛਕਨ ਲਗ ਜਾਏ ਤਾਂ ਕਿਆ ਕੋਈ ਦੋਖ ਨਹੀ ਹੈ ਯਾ ਦੋਖ ਹੈ ਇਸਦਾ ਉੱਤਰ ਦੇਹ ॥

ਦਲੇਰ ਸਿੰਘ-ਇਸਦਾ ਉਤਰ ਤਾਂ ਸੌਖਾ ਹੀ ਹੈ ਕਿਉਂਕਿ ਜੇ ਉਹ ਆਪਨੇ ਆਪਨੂੰ ਸਚਾ ਸਿੰਘ ਸਮਝਦਾ ਹੈਤਾਂ ਬੇਸ਼ਕ ਖਾਏ ਜੇ ਨਹੀਂ ਸਮਝਦਾ ਅਤੇਖਯਾਲ ਕਰਦਾ ਹੈ ਕਿ ਮੈਂ ਮੁਸਲਮਾਨ ਹਾਂ ਤਾਂ ਕਦੇ ਨਾਂ ਖਾਨ ਦੇਵੋ ਲਤਾਂ ਮਾਰਕੇ ਦੂਰ ਕਰ ਦੇਵੋ ॥