(੪੦)
ਡਰਪੋਕ ਸਿੰਘ--ਕਦੇ ਕਿਸੇ ਗੁਰੂ ਨੇ ਭੀ ਅਜੇਹਾ ਕੰਮ ਕੀਤਾਂ ਹੈ ਕਿ ਤੁਸੀ ਓ ਰਾਮ ਢਸੌੌਲਾ ਮਾਰਦੇ ਹੋ ॥
ਦਲੇਰ ਸਿੰਘ--ਭਾਈ ਤੈਂਂ ਗੁਰੂ ਅਰਜਨ ਦੇਵਜੀ ਦੀ ਸਾਖੀ ਨਹੀਂ ਸੁਣੀ ਜੋ ਉਨਾਂਨੇ ਮੀਆਂਮੀਰ ਫ਼ਕੀਰ ਜੋ ਵਡਾ ਮਹਾਤਮਾ ਸੀ ਉਸ ਨਾਲ ਕਯਾ ਕੀਤਾਸੀ ।
ਡਰਪੋਕ ਸਿੰਘ-ਮੈਨੂੰ ਤਾਂ ਯਾਦ ਨਹੀਂ ਪਰੰਤੂ ਤੁਸੀ ਦਸੋ ਤਾਂ ਸਹੀ ਜੋ ਉਹ ਕਯਾ ਵਾਰਤਾ ਹੈ ।
ਦਲੇਰ ਸਿੰਘ-ਭਾਈ ਉਹ ਇਹ ਬਾਤ ਹੈ ਜੋ ਇਕ ਵੇਰ ਗੁਰੂ ਅਰਜਨ ਦੇਵ ਜੀ ਲਾਹੌਰ ਵਿਚ ਆਏ ਸਨ ਅਤੇ ਮੀਆਂਮੀਰ ਫਕੀਰ ਜੋ ਵਡਾ ਪਰਤਾਪੀ ਸੀ ਜਿਸ ਦੇ ਨਾਉਂ ਪਰ ਲਾਹੌਰ ਛਾਉਨੀ ਅਤੇ ਦੋ ਰੇਲਵੇ ਸਟੇਸ਼ਨ ਹਨ ਉਹ ਗੁਰੂਜੀ ਦਾ ਦਿਲੀ ਮਿਤ੍ਰ ਸੀ ਅਤੇ ਸਰਧਾਲੂ ਸਾ ਉਹ ਸੁਨਿ ਕੈ ਦਰਸ਼ਨ ਲਈ ਆਇਆ ਪਰ ਜਦਉਹ ਡੇਰੇ ਪਰਪੁਜਾ ਤਾਂ ਗੁਰੂ ਜੀ ਅਗੇ ਪ੍ਰਸਾਦਿ ਛਕਦੇ ਸੇ ਜਿਸ ਪਰ ਉਸਨੈ ਇਹ ਸਮਝ ਕੇ ਕਿ ਦੇਖੀਏ ਜੋ ਇਹ ਜਾਤ ਪਾਤ ਦੇ ਬੰਧਨ ਤੇ ਕਿਥੋਂ ਤਕ ਛੁਟੇ ਹੋਏ ਹਨ ਅਖ੍ਯਾ ਕਿ [ ਮੈਂ ਇਸ ਸਮੈ ਅੰਦਰ ਆਇ ਜਾਂਵਾਂ ] ਤਦ ਗੁਰੂ ਜੀਨੇ ਆਗਯਾ ਦਿਤੀ ਕਿ [ ਅਜੇ ਨਾ ਕੁਝ ਦੇਰ ਤਕ ਠਹਰੋ ] ਤਦ ਉਸਨੈ ਜਾਣ ਲੀਤਾ ਕਿ ਇਹ ਗੁਰੂ ਪੂਰਾ