ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੪)
ਗਾਰ ਵਿਚ ਹਨ ।
ਦਲੇਰਸਿੰਘ--ਭਾਈ ਮਾਤਾ ਕੌਲਾਂ ਕੌਣਸੀ ।
ਡਰਪੋਕ ਸਿੰਘ--ਲਾਹੌਰ ਦੇ ਮੁਸਲਮਾਨ ਬਾਦਸ਼ਾਹ ਦੇ ਕਾਜੀ ਦੀ ਬੇਟੀ ਸੀ । ਦਲੇਰ ਸਿੰਘ--ਫੇਰ ਗੁਰੂਜੀ ਨੇ ਉਸ ਦੂਸਰੀਕੌਮਦੀ ਲੜਕੀ ਦੀ ਯਾਦਗਾਰ ਲਈ ਇਤਨਾ ਪੁਰਖਾਰਥ ਕਦੋਂ ਕੀਤਾ ਸੀ ਅਤੇ ਉਸ ਨੂੰ ਮਾਤਾ ਪਦ ਦਾ ਅਧਕਾਰੀ ਕਯੋਂ ਕੀਤਾ ।
ਡਰਪੋਕ ਸਿੰਘ--ਆਖਦੇ ਹਨ ਕਿ ਉਸਨੈ ਅਪਨਾ ਦੀਨ ਜਾਤ ਕੁਲ ਛਡਕੇ ਗੁਰੂ ਜੀ ਦੇ ਮਤ ਵਿਚ ਆਕੇ ਗੁਰੂ ਜੀ ਦੇ ਚਰਨ ਕਮਲਾਂ ਦਾ ਆਸਰਾ ਲਿਆ ਸੀ।
ਦਲੇਰ ਸਿੰਘ--ਬਸ ਜੋ ਮੈਂ ਤੈਥੋਂ ਅਖਾਉਨਾ ਚਾਹੁਦਾ ਮੀ ਸੋ ਤੈੈਂ ਆਪੇ ਆਖ ਦਿਤਾ ਹੈ ਸੋ ਤੂੰ ਇਸੀ ਗੁਰੂ ਜੀ ਦੇ ਕ੍ਰਿਪਾਲੂ ਅਤੇ ਦਿਆਲੂ ਪਣੇ ਵਾਲੇ ਚਰਿਤ ਪਰ ਅਮਲ ਕਰੋ।
ਡਰਪੋਕ ਸਿੰਘ-ਭਾਈ ਉਹ ਤਾਂ ਸਮਰਥ ਸੇ ਜੋ ਚਾਹੁਦੇ ਸੋ ਕਰਦੇ ।
ਦਲੇਰ ਸਿੰਘ--ਭਾਈ ਤੂੰ ਇਹ ਤਾਂ ਦਸ ਜੋ ਗੁਰੂ ਜੀ ਦਾ ਅਵਤਾਰ ਕਿਸੇ ਖਾਸ ਆਦਮੀ ਯਾ ਕੌਮ ਦੇ ਸੁਧਾਰ ਲਈ ਸੀ
ਡਰਪੋਕ ਸਿੰਘ--ਗੁਰੂ ਜੀ ਦਾ ਅਵਤਾਰ ਤਾਂ ਸਾਰੀ ਸ੍ਰੇਸ਼ਟੀ ਦੇ ਮਨੁਖਾਂ ਵਾਸਤੇ ਸੀ ।
ਦਲੇਰ ਸਿੰਘ--ਫੇਰ ਜੇ ਕੋਈ ਮੁਸਲਮਾਨ ਯਾ