ਪੰਨਾ:ਡਰਪੋਕ ਸਿੰਘ.pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ(੪੫)

ਈਸਾਈ ਆਦਿਕ ਭਾਈ ਅਪਨੀ ਮੁਕਤੀ ਕਰਨ ਵਾਸਤੇ ਗੁਰੂ ਜੀ ਦੇ ਮਤ ਵਿਚ ਆਇਜਾਵੇ ਤਾਂ ਦਸ ਜੋ ਤੇਰਾ ਉਹ ਕਯਾ ਵਗਾੜਦਾ ਹੈ ।

ਡਰਪੋਕ ਸਿੰਘ-ਉਏ ਭੋਲਿਆ ਭਲਾ ਤੂੰ ਇਤਨਾ ਤਾਂ ਸਮਝ ਕਿ ਜੇ ਇਕ ਭਰੇ ਹੋਏ ਗੰਗਾਜਲ ਦੇ ਘੜੇ ਵਿਚ ਅਧੀ ਬੂੰਦ ਸਰਾਬ ਦੀ ਗੇਰ ਦਈਏ ਤਾਂ ਕਿਆ ਉਹ ਸਾਰੇ ਘੜੇ ਨੂੰ ਸੁਧ ਰਹਨੇ ਦੇਵੇਗੀ ਇਸੀ ਪ੍ਰਕਾਰ ਜਦ ਇਕ ਮੁਸਲਮਾਨ ਯਾ ਈਸਾਈ ਸਾਡੇ ਵਿਚ ਆਇ ਵੜਿਆ ਤਾਂ ਕਦੇ ਉਹ ਸਾਨੂੰ ਪਵਿਤ੍ਰ ਹਨ ਦੇਵੇਗਾ।

ਦਲੇਰ ਸਿੰਘ--ਭਲਾ ਭਈ ਸਿਆਣੇ ਪੁਰਖਾ ਜੇ ਸੌ ਘੜਾ ਸ਼ਰਾਬ ਦਾ ਗੰਗਾ ਦੇ ਪਰਵਾਹ ਵਿਚ ਪਾਇ ਦਈਏ ਤਾ ਕਿਆ ਉਹ ਗੰਗਾ ਨੂੰ ਅਪਵਿਤ੍ਕ ਦਏਗਾ ।

ਡਰਪੋਕ ਸਿੰਘ--ਉਹ ਗੰਗਾ ਨੂੰ ਕਯਾ ਅਪਵਿਤ੍ਰ ਕਰ ਸਕਦਾ ਹੈ ਉਹ ਤਾਂ ਇਕ ਪ੍ਰਵਾਹ ਹੈ ਸਗੋਂ ਉਹੌੌ ਗੰੰਗਾ ਨਾਲ ਮਿਲ ਕੇ ਗੰਗਾ ਹੋਇ ਜਾਵੇਗਾ ।

ਦਲੇਰ ਸਿੰਘ--ਫੇਰ ਭਾਈ ਤੂੰ ਭੀ ਇਸ ਖਾਲਸਾ ਪੰਥ ਨੂੰ ਇਕ ਪਵਿਤ੍ ਗੰਗਾ ਦਾ ਪਰਵਾਹ ਸਮਝ ਅਤੇ ਜੋ ਇਸ ਵਿਚ ਪਏ ਉਸ ਨੂੰ ਅਪਨਾ ਰੂਪ ਬਨਾਇ ਲੈ ।

ਡਰਪੋਕ ਸਿੰਘ--ਭਲਾ ਯਾਰ ਤੂੰ ਇਹ ਤਾਂ ਦਸ ਜੋ ਉਹ ਵਿਚ ਮਿਲ ਕੇ ਕੀ ਸਵਾਰ ਸਕਦੇ ਹਨ ਅਤੇ ਮੁਸਲਮਾਨ ਹੋਕੇ ਕੀ ਵਗਾੜ ਦੇਨਗੇ ।