ਪੰਨਾ:ਡਰਪੋਕ ਸਿੰਘ.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਦਲੇਰ ਸਿੰਘ--ਲੈ ਭਾਈ ਇਹ ਭੀ ਸੁਣ ਲੈ ਪਰ ਇਸ ਨੂੰ ਜਰਾ ਸੁਣਕੇ ਵਿਚਾਰਕਵੀਂ ਐਵੇਂ ਘਟੇ ਕੌਡੀਆਂ ਨਾ ਰਲਾਈਂ । ਦੇਖ ਤੈਂਂ ਕਦੇ ਸੁਣਿਆ ਹੋਵੇਗਾ ਜੋ ਕਲਾਤ ਅਤੇਕਾਬੁਲ ਵਿਚ ਹਿੰਦੂਆਂਦੀ ਇਹ ਦੁਰ ਦਿਸ਼ਾ ਹੈ ਜੋਮੁਸਲ ਮਾਨ ਉਨਾ ਨੂੰ ਘੋੜੇ ਦੀ ਅਸਵਾਰੀ ਨਹੀਂ ਕਰਨ ਦਿੰਦੇ ਅਰ ਇਹ ਆਖਦੇ ਹਨ ਕਿ ਹਿੰਦੂ ਕਾਫਰ ਨੂੰ ਘੋੜੇ ਪਰ ਅਸਵਾਰੀ ਕਰਨੀ ਸਾਡੀ ਬੇਇਜਤੀ ਹੈ । ਇਸ ਵਾਸਤੇ ਉਸ ਜਗਾ ਦੇ ਹਿੰਦੂ ਭਾਵੇਂ ਗਰੀਬ ਹੋਨ ਭਾਵੇਂ ਅਮੀਰ ਸੋ ਸਾਰੇ ਗਧਿਆਂ ਪਰ ਚੜਦੇ ਹਨ ਪਰੰਤੂ ਇਤਨੀ ਦੂਰ ਕਯੋ ਜਾਂਦਾ ਹੈਂ ਇਸ ਤੇ ਨੇੜੇ ਜੇਹੀ ਰਯਾਸਤ ਬਹਾਵਲਪੁਰ ਦਾ ਹਾਲ ਤੈਂਂ ਨਹੀਂ ਸੁੁਨਿਆ ਜੋ ਕੀ ਹੋਇਆ ਹੈ। ਡਰਪੋਕ ਸਿੰਘ--ਹੈਂ ਕਲਾਤ ਕਾਬਲ ਵਿਚ ਇਹ ਹਾਲ ਹੈ ਲੈ ਭਈ' ਮੈ ਤਾਂ ਅਜ ਸੁਨਿਆ ਹੈ ਅਰ ਬਹਾਵਲਪੁਰ ਵਿਚ ਕੀ ਹੋਇਆ ਹੈ ।

ਦਲੇਰ ਸਿੰਘ-ਉਥੇ ਇਹ ਹੋਇਆ ਹੈ ਜੋ ਹਿੰਦੂਆਂ ਦੀਆਂ ਹੋਲੀਆਂ ਅਰ ਸਿੱਖਾਂ ਦਾ ਹੋਲਾ ਬੰਦ ਕੀਤੇ ਗਏ ਹਨ ਅਰ ਭੌੌਂਡੀ ਪਿਟਾਈ ਗਈ ਸੀ ਕਿ ਰੋਜਿਆਂ ਦੇ ਦਿ ਨਾਂ ਵਿਚ ਹੋਲੀਆਂ ਯਾ ਹੋਲਾ ਇਸ ਇਸਲਾਮੀਰਯਾਸਤ ਵਿਚ ਕੋਈ ਨਾਂ ਖੇਲੇ ।

ਡਰਪੋਕ ਸਿੰਘ--ਫਿਰ ਇਸ ਦਾ ਤੁਸੀ ਇਲਾਜ ਕਯਾ ਕਰ ਸਕਦੇ ਹੋ ਕਿਓਂ ਕਿ ਓਥੇ ਉਨਾਦਾ ਜੋਰ ਜੋਹੈ ।