ਪੰਨਾ:ਡਰਪੋਕ ਸਿੰਘ.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)

ਦਲੇਰ ਸਿੰਘ-ਇਸ ਦਾ ਇਲਾਜ ਏਹੋ ਹੈ ਜੋ ਉਸ ਰ੍ਯਾਸਤ ਦਾ ਮਾਲਕ ਤਾਂ ਕਿਸੇ ਸਮਯ ਵਿਚ ਹਿੰਦੂ ਹੀ ਸੀ ਸੋ ਉਸ ਅਗੇ ਵਡੇ ਪ੍ਰੇਮ ਨਾਲ ਅਪਨੇ ਅਛੇ ੨ ਉਪਦੇਸਾਂ ਦਾ ਪ੍ਰਚਾਰ ਕੀਤਾ ਜਏ ਅਤੇ ਅਪਨਾ ਧਾਰਮਕ ਭਾਈ ਬਨਾ ਕੇ ਫੇਰ ਓਸੇ ਟਕਾਨੇ ਲਿਆਦਾ ਜਾਵੇ ਜਿਸ ਤੇ ਅਜੇਹੇ ਤਿਉਹਾਰਾਂ ਵਿਚ ਸਭ ਤੇ ਵਧਕੇ ਉਹ ਆਪਉਦਮ ਕਰੇ ।

ਡਰਪੋਕ ਸਿੰਘ--ਭਾਈ ਗਲ ਤਾਂ ਅਛੀ ਹੈ ਪਰ ਮੈਂ ਤਾਂ ਇਹ ਆਖਦਾ ਹਾਂ ਜੋ ਪਤਤ ਹੋਗਏ ਹਨ ਉਨਾਂ ਨੂੰ ਨਾਲ ਮਿਲਾ ਲੇਵੋ ਅਰ ਜਨਮ ਦਿਆਂ ਨੂੰ ਮਿਲਾਓ ਵਿਚ ਮੇਰਾ ਚਿਤ ਨਹੀਂ ਚਾਹੁੰਦਾ ।

ਦਲੇਰ ਸਿੰਘ-ਉਇ ਭਰਮ ਦਿਆਂ ਮਾਰਿਆਂ ਹੋਇਆਂ ਤੇਰੀ ਜੁਬਾਨ ਦਾ ਭੀ ਕੁਝ ਠਕਾਣਾ ਹੈ ਯਾ ਨਹੀਂ ।

ਡਰਪੋਕ ਸਿੰਘ--ਉਹ ਕਯੋਂ ਮੈਂ ਕਦ ਤੁਹਾਨੂੰ ਜਨਮ ਦਿਆਂ ਦੇ ਸਿਖ ਬਨਾਉਨ ਦੀ ਰਾਇ ਦਿਤੀ ਹੈ ।

ਦਲੇਰ ਸਿੰਘ--ਮੈਂ ਤਾਂ ਤੈਨੂੰ ਕਈ ਵੇਰ ਵਡੇ ਘੁੰਮਕ ਕੇ ਅਤੇ ਲੁਡੀ ਪਾਉਨ ਵਾਲਿਆਂ ਵਾਂਗ ਭੁੜਕਦਾ ਦੇਖਯਾ ਹੈ ਅਰ ਉਚੇ ਦੇ ਲੋਕਾਂ ਦੇ ਸਾਮਨੇ ਇਹ ਆਖਦੇ ਸੁਨਿਆ ਹੈ ਕਿ (ਜਦ ਆਦਮੀ ਜੰਮਦਾ ਹੈ ਤਦ ਉਸਦੇ ਕੋਈ ਕਿਸੇ ਮਜਹਬ ਦੀ ਨਸ਼ਾਨੀ ਨਹੀਂ ਹੁੰਦੀ ਪਰੰਤੂ ਉਸ ਸਮਯ ਉਹ ਬਾਲਕ ਸਿਖ ਹੁੰਦਾ ਹੈ ਕਿਉਂਕਿ ਉਸ ਦੇ ਸਿਰ ਪਰ ਕੇਸ ਹੁੰਦੇ ਹਨ ਅਰ ਮੈਂ ਤੈਨੂੰ ਅਜੇਹੇ ਬਚਨ ਕਰ