ਪੰਨਾ:ਡਰਪੋਕ ਸਿੰਘ.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)

ਦਿਆਂ ਭੀ ਸੁਨਿਆ ਹੈ ਕਿ ਇਕ ਵਾਰ ਮੇਰੇ ਮਾਸਟਰ ਨੇ ਮੈਨੂੰ ਖੁਦਾ ਦੀ ਤਸਵੀਰ ਦਖਾਈ ਸੀ ਤਦ ਮੈਂ ਉਸ ਦੇ ਸਿਰ ਪਰ ਭੀ ਕੇਸ ਦੇਖੇ ਸਨ ਜਿਸ ਤੇ ਇਹ ਸਾਬਤ ਹੁੰਦਾ ਹੈ ਕਿ ਖੁਦਾ ਭੀ ਸਿਖ ਹੈ । ਅਰ ਨਾਲ ਹੀ ਤੂੰ ਇਹ ਗਲ ਭੀ ਸਿੰਘ ਫਾੜ ੨ ਕੇ ਆਖਦਾ ਹੁੰਦਾ ਹੈ ਕਿ ਈਸਾ ਮਸਾ, ਅਤੇ ਮੁਹੰਮਦ ਸਾਹਿਬ ਦੇ ਭੀ ਕੇਸ ਸਨ ਇਸ ਵਾਸਤੇ ਉਹ ਭੀ ਸਿਖ ਸਨ) ਸ਼ੋਕ ਹੈ ਤੇਰੀ ਅਜੇਹੀ ਬੁਧਿ ਪਰ ਜੋ ਤੂੰ ਅਜ ਜਨਮ ਦਾ ਮੁਸਲਮਾਨ ਸਦਦਾ ਹੈਂ ਤੈਨੂੰ ਇਹ ਆਖਨਾ ਚਾਹੀਦਾ ਹੈ ਕਿ ਜਿਸ ਤੇ ਸਾਰੇ ਬਾਇਬਲ ਦੇ ਨਬੀ ਕੁਰਾਨ ਮਜੀਦ ਦੇ ਕਰਤਾ ਪੈਰੀਬਰ ਅਤੇ ਹਿੰਦੂ ਧਰਮ ਸ਼ਾਸਤ੍ਾਂ ਦੇ ਕਰਤਾ ਕੇਸਾਧਾਰੀ ਹੋਨ ਕਰ ਕੇ ਸਿਖ ਸੇ ਇਸ ਵਾਸਤੇ ਜੋ ਉਨਾ ਦੀ ਉੱਮਤਾਂ ਹਨ ਸੋ ਭੀ ਸਿਖ ਹਨ ਪਰੰਤੂ ਜੇ ਕਸਰ ਹੈ ਤਾਂ ਕੇਵਲ ਕੇਸਾਂ ਅਤੇ ਅੰਮਿ੍ਤ ਨਾ ਛਕਨ ਦੀ ਹੈ ਸੋ ਸਭ ਅਪਨੀ ਕਮੀ ਨੂੰ ਪੂਰਾ ਕਰਨ ਲਈ ਸਿਖ ਧਰਮ ਵਿਚ ਆਕੇ ਸਾਡੇ ਸਕੇ ਧਾਰਮਕ ਭਾਈ ਬਣਜਾਨ ।

ਡਰਪੋਕ ਸਿੰਘ--ਇਹ ਤਾਂ ਤੇਰਾ ਨਿਰਾ ਖਿਆਲਹੀ ਖਯਾਲ ਹੈ ਭਲਾ ਕਦੇ ਇਤਨੇ ਮੁਸਲਮਾਨ ਸਿਖ ਹੋ ਸਕਦੇ ਹਨ ਅਤੇ ਤੇਰੀ ਆਖੀ ਮੰਨ ਸਕਦੇ ਹਨ ।

ਦਲੇਰ ਸਿੰਘ--ਭਾਈ ਪਹਲੇ ਨਿਰਾ ਖਿਆਲ ਹੀ ਹੁੰਦਾ ਹੈ ਜਿਸ ਤੇ ਮਗਰੋਂ ਉਹ ਵਰਤਾਉ ਵਿਚ ਆਉਦਾ