ਪੰਨਾ:ਡਰਪੋਕ ਸਿੰਘ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਹੈ ਤਾਂ ਕੁਝ ਦਾ ਕੁਝ ਕਰ ਦਿਖਾਉਂਦਾ ਹੈ ਦੇਖਦਸਮੇ ਗੁਰੂ ਜੀ ਦਾ ਭੀ ਪਹਲੇ ਖਾਲਸਾ ਪੰਥ ਦੇ ਸਾਜਨ ਦਾ ਖਯਾਲ ਹੀ ਸਾਜਿਸ ਪਰ ਤੇਰੇ ਜੇਹੇ ਗਪੌੜ ਅਤੇ ਚੌੜੂੂ ਲੋਗ ਹਾ ਸੀ ਕਰਦੇ ਸਨ ਪਰੰਤੂੂ ਦੇਖ ਜੋ ਉਸ ਖਯਾਲ ਨੇ ਕਯਾ ਕੁੁਛ ਕਰਕੇ ਦਖਾਇਆ ਜਿਸ ਤੇ ਚਿੜੀਆਂ ਕੋਲੋਂ ਬਾਜਾ ਨੂੰ ਤੁੜਾਇਆ ।

ਡਰਪੋਕ ਸਿੰਘ--ਭਈ ਭਾਵੇਂ ਤੂੰ ਕੁਝ ਆਖ ਮੈ ਤਾਂ ਇਹ ਗਲ ਨਹੀਂ ਮੰਨਾਂਗਾ ਕਿ ਮੁਸਲਮਾਨ ਯਾ ਹੋਰ ਕੋਮਾਂ ਅੰਮ੍ਰਿਤ ਛਕ ਕੇ ਸਿੰਘ ਸਜਨ ।

ਦਲੇਰ ਸਿੰਘ--ਭਾਈ ਅੰਮਿਤ ਕਿਸਦਾ ਹੈ ਅਤੇ ਛਕਨੇ ਵਾਲੇ ਕਿਸ ਦੇ ਸਦਾਉਣਗੇ ਪਹਲਾਂ ਇਹਤਾਂ ਦਸਲੈ

ਡਰਪੋਕ ਸਿੰਘ--ਅੰਮ੍ਰਿਤ ਦਸਮੇ ਪਾਤਸ਼ਾਹ ਦਾ ਹੈ ਅਤੇ ਛਕਨੇ ਵਾਲੇ ਦਸਮ ਗੁਰੂ ਦੇ ਪਯਾਰੇ ਪੁੜ੍ ਸਦਾਂਂਉਨਗੇ ਦਲੇਰ ਸਿੰਘ--ਫੇਰਤੂੰ ਕੋਨ ਹੈਂ ਜੋਭੇਰੀ ਅਮ੍ਰਿਤ ਛਕਾਉਨ ਅਤੇ ਛਕਨ ਵਿਚ ਰਾਇ ਲਈ ਜਾਏ ਇਹ ਤਾਂ ਦਸਮ ਗੁਰੂ ਜੀ ਮਹਾਰਾਜ ਦੀ ਮੀਰਾਸ ਹੈ ਜੋ ਸਾਰੀ ਸਿ੍ਸਟੀ ਦੇ ਪ੍ਰਾਣੀਆਂ ਲਈ ਹੈ । ਹਾਂ ਜਦ ਤੇਰੇ ਬਾਪ ਦਾਦਾ ਦੀ ਜਾਇਦਾਤ ਹੋਵੇਗੀ ਤਾਂ ਜਿਸ ਨੂੰ ਮਰਜੀ ਚਾਹੇ ਦਈ ਅਰਜਿਸ ਤੇ ਚਾਹੇਂ ਰੋਕ ਛਡੀ ਫਿਰ ਮਨ ਭਾਉਂਦੇ ਮੰਨ ਪਕਾਈ ।

ਡਰਪੋਕ ਸਿੰਘ--ਇਹ ਤਾਂ ਵਾਹਦੇ ਦੀਆਂ ਗਲਾਂ ਕ ਰਦੇ ਹੋ ਜੋ ਮੈਨੂੰ ਅਜੇਹਾ ਸਰਮਿੰਦਾ ਕਰ ਦੇਹੋ ।