ਪੰਨਾ:ਡਰਪੋਕ ਸਿੰਘ.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਦਲੇਰ ਸਿੰਘ--ਹੋਰ ਕਯਾ ਕਰੀਏ ਜੋ ਤੂੰ ਕਿਸੇ ਛਾਬੇ ਭੀ ਪੂਰਾ ਨਾ ਉਤਰੇ ਤਾਂ ਓੜਕ ਨੂੰ ਗਲੋਂ ਲਾਹਿਏ ਕਿਨਾ

ਡਰਪੋਕ ਸਿੰਘ--ਮੈਂ ਤਾਂ ਹੋਰ ਕੁਝ ਨਹੀਂ ਆਖਦਾ ਮੈਤਾਂ ਇਹ ਆਖਦਾ ਹਾਂ ਜੋ ਹੋਰ ਲੋਗ ਸਾਨੂੰ ਬੁਰਿਆਂ ਨਾ ਸਦਨ ਜਰਾ ਜਗਤ ਵਲੋਂ ਭੀ ਦੇਖ ਲਵੋ ।

ਦਲੇਰ ਸਿੰਘ--ਭਾਈ ਜੇ ਅਸੀ ਅਪਨੇ ਭਾਈਆਂ ਤੇ ਬੁਰੇ ਕਹਾ ਕੇ ਅਪਨੇ ਭਾਈਆਂ ਦੀ ਇਤਨੀ ਸੇਵਾ ਕਰ ਜਾਏਂਂ ਗੇ ਕਿ ਹਜ਼ਾਰਾਂ ਨਮੇਂ ਸਿੰਘ ਸਜਾਇਕੇ ਉਨਾਂਦੇ ਧਰਮ ਦੇ ਸਹਾਇਕ ਬਨਾ ਦੇਵਾਂਗੇ ਤਾਂ ਸਾਨੂੰ ਉਨਾਦੇ ਬੁਰਾ ਆਖਨ ਤੇ ਕਯਾ ਡਰ ਹੈ ਦੂਸਰਾ ਭਾਈ ਚੌੌਰੀ ਯਾਰੀ ਠਗੀ ਕਰਨੀ ਯਾ ਭਾਈਆਂਵਿਚ ਵਿਰੋਧ ਪਾਉਨ ਬੁਰਾ ਕੰਮ ਹੈ ਪਰੰਤੂ ਧਰਮ ਉਨਤੀ ਤਾਂ ਬੁਰੀ ਨਹੀਂ ਹੈ ਅਰ ਸਾਰਾ ਜਗਤ ਕਿ ਸਨੈ ਖੁਸ਼ਕੀਤਾ ਹੈ ।

ਡਰਪੋਕ ਸਿੰਘ--ਤਾਂ ਤੁਸੀ ਨਮੀਆਂ ਗਲਾਂ ਕਰਦੇ ਹੋ ਅਗੇ ਤਾਂ ਅਸੀ ਕਦੇ ਨਹੀਂ ਸੁਣੀਆਂ ।

ਦਲੇਰ ਸਿੰਘ--ਤੁਮੀ ਕਿਥੇ ਪੜ੍ਹੇ ਹੋ

ਡਰਪੋਕ ਸਿੰਘ--ਪਾਦਰੀਆਂ ਦੇ ਮਦਰਸੇ

ਦਲੇਰ ਸਿੰਘ--ਕਈ ਖਾਲਸਾ ਪੰਥ ਦਾ ਇਤਹਾਸ ਭੀ ਪੜਆ ਹੈ ਕਿ ਨਹੀਂ ।

ਡਰਪੋਕ ਸਿੰਘ--ਯਾਰ ਕੰਮਾਂ ਵਿਚ ਰੁਝੇ ਰਹੀ ਦਾ ਹੈ ਸਾਨੂੰ ਤਾਂ ਮੌਤ ਲਈ ਭੀ ਵੇਹਲਾ ਵਕਤ ਨਹੀਂ ਮਿਲਦਾ ।