ਪੰਨਾ:ਡਰਪੋਕ ਸਿੰਘ.pdf/52

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

ਧੋਤਾ ਇਸੀ ਪਰ ਬਾਤਾਂ ਕਰਦਿਆਂ ਇਕ ਅਮੀਰ ਨੈਗੁਰੁ ਜੀ ਅਗੇ ਸਵਾਲ ਕੀਤਾ ਕਿ ਗੁਰੂਜੀ ਆਪ ਦਾ ਮਜਹਬ ਅਛਾ ਹੈ ਕਿ ਸਾਡਾ ਤਦ ਗੁਰੂ ਜੀ ਨੈ ਆਂਖਯਾ ਕਿ ਭਾਈ ਸਾਨੂੰ ਤੁਸਾਡਾ ਅਤੇ ਅਸਾਨੂੰ ਅਸਾਡਾ ਚੰਗਾ ਹੈ ਜਿਸ ਪਰ ਉਸਨੈ ਕਿਹਾ ਕਿ ਸਾਡੇ ਮਜਹਬ ਵਿਚ ਤਾਂ ਇਹ ਸਮਰਥਾ ਹੈ ਕਿ ਜਦ ਕੋਈ ਹਿੰਦੂ ਯਾ ਹੋਰ ਕੌਮ ਦਾ ਆਦਮੀ ਆਉਂਦਾ ਹੈ ਤਾਂ ਉਸਨੂੰ ਕਲਮਾਂ ਪੜ੍ਹਾਕੇ ਉਸੇ ਵੇਲੇ ਵਿਚ ਮਲਾ ਲੈਂਦੇ ਹਾਂ ਪਰੰਤੂ ਤੁਸਾਡੇ ਵਿਚ ਤਾਂ ਇਹ ਗਲ ਨਹੀਂ ਹੈ ਜਿਸ ਪਰ ਗੁਰੂਜੀ ਨੈ ਆਖਯਾ ਕਿ ਭਾਈ ਮੀਆਂਅਜ ਕੱਲ ਤੁਸਾਡਾ ਜੋਰ ਹੈ ਤਾਂ ਤੁਸੀ ਮਿਲਾ ਲੈਂਦੇ ਹੋ ਇਸੀ ਤਰਾਂ ਜਦ ਸਾਡਾ ਜੋਰ ਹੋਵੇਗਾ ਤਾਂਅਸੀ ਭੀ ਮੁਸਲਮਾਨਾਂ ਨੂੰ ਅਪਨੇ ਵਿਚ ਮਿਲਾਕੇ ਸਿੰਘ ਸਜਾਏ ਗੇ ਸੋ ਭਾਈ ਤੈਂਂ ਗੁਰੂ ਦੇ ਇਸ ਬਚਨ ਤੇ ਕੜਾ ਸਮਝਿਆ ਦੇਖ ਗੁਰੂ ਜੀ ਨੇ ਬਾਦਸ਼ਾਹ ਦੇ ਸਨਮੁਖ ਠੀਕ ਠੀਕ ਕਹ ਦਿਤਾਸੀ

ਡਰਪੋਕ ਸਿੰਘ--ਭਾਈ ਜੀ ਇਸ ਬਾਤ ਤੇ ਭਾਵੇਂ ਇਹ ਗੱਲ ਤਾਂ ਸਿੱਧ ਹੋਈ ਕਿ ਗੁਰੂਜੀ ਨੈ ਇਹ ਆਖਿਆ ਕਿ ਜਦ ਸਾਡਾ ਜੋਰ ਹੋਵੇਗਾ ਤਾਂ ਅਸੀਭੀ ਮੁਸਲਮਾਨਾਂ ਨੂੰ ਸਿਖ ਬਨਾਏਂ ਗੇ ਪਰ ਬਨਾਇਆ ਤਾਂ ਕੋਈਨਹੀਂ ਹਾਂ ਜੇ ਬਣਾ ਜਾਂਦੇ ਤਾਂ ਅਸੀ ਠੀਕ ਜਾਨ ਦੇ ॥