ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੩)
ਦਲੇਰ ਸਿੰਘ--ਭਾਈ ਤੂੰ ਕਿਤੇ ਭੋਰੇ ਵਿਚ ਪਲਿਆ ਹੈਂ ਕਿਆ ਤੈਨੂੰ ਇਤਨੀ ਭੀ ਖ਼ਬਰ ਨਹੀਂ ਹੈ ਜੋ ਦਸਮੇਂ ਗੁਰੂ ਨੈ ਇਕ ਵਹਮੀ ਨਾਮੇ ਸਈਯਦ ਮੁਸਲਮਾਨ ਨੂੰ ਅਪਨੇ ਹਥੀਂ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸੀ ਜੇ ਤੇ ਨੂੰ ਅਤਬਾਰ ਨਹੀਂ ਹੈ ਤਾਂ ਸੂਰਜ ਪ੍ਰਕਾਸ਼ ਪੜ ਕੇ ਦੇਖ ਯਾ ਗੁਰੂ ਖਾਲਸਾ ਤਾਰੀਖ ਪੜ ਕੇ ਦੇਖ ਲੈ ਕਯਾ ਦੱਸਦੀ ਹੈ ਐਵੇਂ ਜੱਕੜ ਕਯਾ ਮਾਰਦਾ ਹੈਂ ॥
ਡਰਪੋਕ ਸਿੰਘ--ਸੂਰਜ ਪ੍ਰਕਾਸ਼ ੨ ਜੋ ਪਯਾ ਪੁਕਾਰਦਾ ਹੈ ਅਤੇ ਕਦੇ ਪੰਥ ਪ੍ਰਕਾਸ਼ ਦੇ ਮਗਰ ਜਾਇ ਪੈਂਦਾ ਹੈ ਭਲਾ ਤੂੰ ਇਹ ਤਾਂ ਦਸ ਜੋ ਕਦੇ ਨੀਚ ਜਾਤ ਭੀ ਊਚ ਬਣੀ ਹੈ ਯਾ ਕੋਈ ਨੀਚ ਆਦਮੀ ਉਚ ਜਾਤ ਕਹਾਇਆ । ਹੈ
ਦਲੇਰ ਸਿੰਘ--ਯਾਰ ਤੂੰ ਤਾਂ ਵਡੀਆਂ ਰੁਖੀਆਂ ੨ ਗੱਲਾਂ ਕਰਦਾ ਹੈ ਕਯਾ ਤੇਂਕੋਈ ਪੁਰਾਣ ਪੜਦੇ ਸੁਨਿਆਂ ਹੈ ਕਿ ਨਹੀਂ ਯਾ ਕਿਸੇ ਤੇ ਰਿਖੀਆਂ ਦੀ ਕਥਾ ਸੁਨੀ ਹੈ ਯਾ ਨਹੀਂ ।
ਡਰਪੋਕ ਸਿੰਘ--ਕਯਾ ਪੁਰਾਣਾਂ ਵਿਚ ਨੀਚਾਂ ਦੇ ਪੁੜਾਂ ਨੂੰ ਉਚ ਜਾਤੀਆਂ ਵਿਚ ਮਿਲਾ ਦਿਤਾ ਹੈ ॥
ਦਲੇਰ ਸਿੰਘ--ਭਈ ਤੂੰ ਮੈਨੂੰ ਕਯਾ ਪੁਛਦਾ ਹੈ ਕ ਸੇ ਜਾਤ ਦੇ ਉਸ ਆਦਮੀ ਨੂੰਪੁਛ ਜੋ ਅਪਨੇ ਆਪਨੂੰ