ਪੰਨਾ:ਡਰਪੋਕ ਸਿੰਘ.pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪)

ਬ੍ਰਹਮਨ ਸਦਦਾ ਹੈ ਅਤੇ ਸ਼ਾਸਤੁ ਪੜਿਆ ਹੋਇਆ ਹੈ ।

ਡਰਪੋਕ ਸਿੰਘ--ਉਸਨੂੰ ਕੜਾ ਪੁਛਾਂ ॥

ਦਲੇਰ ਸਿੰਘ--ਉਸਨੂੰ ਇਹ ਪੁਛ ਜੋ ਬ੍ਰਹਮਾ ਮਾਡਵ ਰਿਖੀ,ਬਯਾਸਦੇਵਜੀ,ਅਤੇ ਪਰਾਸਰਮੁਨੀਜੀ,ਜੋ ਧਰਮ ਸ਼ਾਸਤ੍ ਦੇ ਕਰਤਾ ਸਨ ਉਹ ਕਿਨ੍ਹਾਂਦੀ ਜਾਤ ਵਿਚੋਂ ਸਨ ਅਰ ਨਾਲ ਲਗਦਾ ਬਸ਼ਿਸਟ ਰਿਖੀ ਦੇ ਖਾਨਦਾਨ ਦਾ ਭੀ ਖੋਜ ਕਢ ਲਿਆਈਂ ॥

ਡਰਪੋਕ ਸਿੰਘ--ਭਾਈ ਸਿਖਾ ਤੇਰੀ ਗਲ ਪਰ ਕਯਾ ਸਾਨੂੰ ਭਰੋਸਾ ਨਹੀ ਤੂੰੰਹੀਯੋ ਸੁਣਾ ਦੇ ਜੋ ਉਹ ਕੌਣਸੇ ।

ਦਲੇਰ ਸਿੰਘ--ਲੈ ਭਾਈ ਮੈ ਦਸ ਦਿੰਦਾ ਹਾਂ ਤੂੰ ਮੈਂ ਥੋਂ ਹੀ ਸੁਨ ਲੈ ਭਾਈ ਬ੍ਰਹਮਾ ਕੌਲ ਤੇ ਮਾਡਵ ਡੱਡ ਤੇ ਬਯਾਸ ਮਲਾਹਨੀ ਦੇ ਪੇਟੋ,ਪਰਾਸਰ ਜੀ ਚੰਡਾਲਨੀ ਦੇ ਉਦਰੋਂ ਅਤੇ ਬਸਿਸ਼ਟ ਮਨੀਜੀ ਗਨਕਾ ਦੇ ਪੇਟੋਂ ਜਨਮੇ ਸਨ--ਕੜਾ ਇਨਾਂਦੇ ਖਾਨਦਾਨ ਜੋ ਪੁਰਾਣਾਂ ਵਿਚੋਂ ਸਾਨੂੰ ਮਿਲਦੇ ਹਨ ਸੋ ਕੋਈ ਉਚੇ ਸਨ ॥

ਡਰਪੋਕ ਸਿੰਘ-ਕਯਾ ਇਹ ਬ੍ਰਮਨਾ ਦੇ ਪੁਤ੍ ਨਸਨ ਅਤੇ ਇਨਾ ਦੇ ਘਰਾਣੇ ਬਾਹਮਣ ਨਹੀਂ ਸੇ ।

ਦਲੇਰ ਸਿੰਘ-ਕਿਸੇ ਹੋਰ ਪੰਡਤਿ ਕੋਲੋਂ ਪੁਛਦੇਖ ਜੋ ਕੌਨ ਸੇ ਅਤੇ ਉਨਾਂ ਦੇ ਖਾਨਦਾਨ ਕਯਾ ਦਸਦਾ ਹੈ ।