ਪੰਨਾ:ਡਰਪੋਕ ਸਿੰਘ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)

ਕੇਹੀਕ ਗਤਿ ਬਨਾਈ ਹੈ ਅਰ ਦੂਜਾ ਤੂੰ ਜੋ ਆਖਦਾ ਹੈ ਕਿ ਜਨਮ ਨਹੀ ਪਲਟ ਦਾ ਸੋ ਇਸ ਪਰ ਭੀ ਤੂੰ ਓਸੇਦੇ ਗੁਰਭਾਈ ਰੱਜਬ ਜੀਦੀ ਗੱਲ ਸੁਨ ਲੈ ਜੋ ਕੀ ਆਖਦਾ ਹੈ ਅਤੇ ਗਧੇ ਨੂ ਕਿਸ ਪ੍ਰਕਾਰ ਗਉ ਬਣਾਕੇ ਦਖਾਉਦਾ ਹੈ ਯਥਾ ॥

ਛਪਾ

ਖਾਰ ਸਮੁੰਦ ਕੁਲ ਸੁਧਾ ਸਹਿਤ ਅੰਜਰੀ ਮਧ ਆਯੋ ॥ ਅਹਿ ਮੁਖ ਮਣਿ ਉਤਪਤਿ ਪਾਟੁ ਕਿਹ ਠਾਹਰਾ ਪਾਯੋ ॥ ਮੰਝਾਰੀ ਕੁਲ ਮੇਦ ਮਦਮਨੀ ਨੀਚ ਘਰਾਨੇ ॥ ਸੂਰ ਬੀਰ ਕੋਈ ਜਾਤ ਅਪਛਰਾਂ ਬਰ ਬਰ ਆਨੇ ॥ ਸੀਸੇ ਸੁਤ ਰੁੱਪਾ ਜਣਯਾ ਕਾਗਜ ਨਿਪਜਹਿ ਟਾਟਕੇ ॥ ਰੱਜਬ ਹਰਿ ਭਜ ਗੋਤ ਗਤ ਪਲਟੇ ਅੰਕ ਲਿਲਾਟ ਕੇ । ਕਿਉਂ ਜਨਮ ਪਲਟਿਆ ਕਿ ਨਹੀਂ

ਡਰਪੋਕ ਸਿੰਘ-ਭਾਈ ਸਿਖਾ ਭਾਵੇਂ ਇਹ ਗੱਲ ਸੱਚ ਹੈ ਪਰ ਤਾਂ ਭੀ ਹਿੰਦੂਓਂ ਹਿੰਦੂ ਅਤੇ ਮੁਸਲਮਾਨੋਂ ਮੁਸਲਮਾਨ ਪੈਦਾ ਹੋਏ ੨ ਇਹ ਦੋਨੋਂ ਇਕ ਕਦ ਹੋ ਸਕੱੱਦੇ ਹਨ ਜੋ ਧੁਰੋਂ ਜੁਦੇ੨ ਆਏਹਨ ॥

ਦਲੇਰ ਸਿੰਘ-ਭਾਈ ਇਸ ਪਰ ਭੀ ਤੂੰ ਸੁਨ ਲੈ ਜੋ ਓਹੋ ਰਜਬ ਜੀ ਕਯਾ ਦਸਦੇ ਹਨ ਯਥਾ( ਕਾਫਰ ਈਮਾਨ ਨਾਹਿ ਜਿਮੀ ਜਾਹਰ ਜਗ ਜਾਨੇ ॥ ਜਲਹੂੰ ਦੀਸੇ